ਖ਼ਬਰਾਂ |

ਤਾਜ਼ਾ |

ਬੁਡਾਪੇਸਟ: ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੀ ਤਗ਼ਮਾ ਜੇਤੂ ਹੰਸਿਕਾ ਨੇ ਬੁਡਾਪੇਸਟ ਰੈਂਕਿੰਗ ਸੀਰੀਜ਼ ’ਚ ਚਾਂਦੀ ਦਾ ਤਗ਼ਮਾ ਜਿੱਤਿਆ
Published : Jul 17, 2026, 4:27 pm IST
Updated : Jul 17, 2026, 4:27 pm IST
SHARE ARTICLE
Budapest: Under-23 World Championship medallist Hansika wins silver in Budapest Ranking Series
Budapest: Under-23 World Championship medallist Hansika wins silver in Budapest Ranking Series

ਕੁਸ਼ਤੀ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਵਿੱਚ ਯੂਕਰੇਨੀ ਪਹਿਲਵਾਨ ਤੋਂ ਮਿਲੀ ਸਖ਼ਤ ਟੱਕਰ

ਬੁਡਾਪੇਸਟ: ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਹੰਸਿਕਾ ਲਾਂਬਾ ਨੇ ‘ਪੋਲਿਆਕ ਇਮਰੇ, ਵਰਗਾ ਜਾਨੋਸ ਅਤੇ ਕੋਜਮਾ ਇਸਤਵਾਨ ਮੈਮੋਰੀਅਲ ਸੀਨੀਅਰ ਰੈਂਕਿੰਗ ਟੂਰਨਾਮੈਂਟ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਹੰਸਿਕਾ ਨੇ ਸੈਮੀਫਾਈਨਲ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਖ਼ਿਤਾਬੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਨੇ ਜਰਮਨੀ ਦੀ ਅਨਾਸਤਾਸੀਆ ਬਲੇਵਾਸ ਖ਼ਿਲਾਫ਼ 2-7 ਨਾਲ ਪਿਛੜਨ ਤੋਂ ਬਾਅਦ ਜ਼ਬਰਦਸਤ ਜਜ਼ਬਾ ਦਿਖਾਉਂਦੇ ਹੋਏ ਵਾਪਸੀ ਕੀਤੀ ਅਤੇ 10-7 ਨਾਲ ਜਿੱਤ ਹਾਸਲ ਕੀਤੀ।

ਪਰ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਹੰਸਿਕਾ ਯੂਕਰੇਨ ਦੀ ਮਜ਼ਬੂਤ ​​ਵਿਰੋਧੀ ਨਤਾਲੀਆ ਕਲੀਵਚੁਤਸਕਾ ਨੂੰ ਕੜੀ ਟੱਕਰ ਦੇਣ ਦੇ ਬਾਵਜੂਦ ‘ਪੁਆਇੰਟਸ’ (VPO) ਦੇ ਆਧਾਰ 'ਤੇ 0-5 ਨਾਲ ਹਾਰ ਗਈ, ਜਿਸ ਕਾਰਨ ਉਨ੍ਹਾਂ ਨੂੰ ਦੂਜੇ ਸਥਾਨ ਨਾਲ ਹੀ ਸੰਤੁਸ਼ਟ ਹੋਣਾ ਪਿਆ।

ਹੰਸਿਕਾ ਲਈ ਹਾਲਾਂਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਇੱਕ ਹੋਰ ਪ੍ਰਾਪਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ 2026 ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਭਾਰਤੀ ਦਲ ਦੇ ਫ੍ਰੀਸਟਾਈਲ ਪਹਿਲਵਾਨਾਂ ਨੇ ਮੁਕਾਬਲੇ ਦੇ ਦੂਜੇ ਦਿਨ ਦੋ ਕਾਂਸੀ ਦੇ ਤਗ਼ਮੇ ਜਿੱਤ ਕੇ ਦੇਸ਼ ਦੇ ਤਗ਼ਮਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ।

ਵਿਸ਼ਾਲ ਕਾਲੀਰਮਨ ਨੇ 65 ਕਿਲੋਗ੍ਰਾਮ ਵਰਗ ਵਿੱਚ ਤੀਜੇ ਸਥਾਨ ਲਈ ਹੋਏ ਪਲੇ-ਆਫ ਵਿੱਚ ਕਜ਼ਾਕਿਸਤਾਨ ਦੇ ਓਸੁਮਜਾਨ ਦਾਸਤਾਨਬੇਕ ਨੂੰ 8-2 ਨਾਲ ਹਰਾਇਆ।

ਉੱਥੇ ਹੀ ਰਜਤ ਰੂਹਲ ਨੂੰ 125 ਕਿਲੋਗ੍ਰਾਮ ਹੈਵੀਵੇਟ ਵਰਗ ਵਿੱਚ ਅਮਰੀਕਾ ਦੇ ਮੇਸਨ ਮਾਰਕ ਪੈਰਿਸ ਦੇ ਮੈਚ ਤੋਂ ਹਟਣ ਕਾਰਨ ਕਾਂਸੀ ਦਾ ਤਗ਼ਮਾ ਮਿਲਿਆ।

ਇਸ ਨਾਲ ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ ਪੰਜ ਹੋ ਗਈ ਹੈ। ਪਹਿਲੇ ਦਿਨ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਅਮਨ ਸਹਿਰਾਵਤ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗ਼ਮਾ ਅਤੇ ਦੀਪਕ ਨੇ 61 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement