ਹਾਰਦਿਕ ਸੰਭਾਲਣਗੇ ਭਾਰਤੀ ਹਾਕੀ ਟੀਮ ਦੀ ਕਮਾਨ
Published : Feb 17, 2026, 5:10 pm IST
Updated : Feb 17, 2026, 5:10 pm IST
SHARE ARTICLE
Hardik to take over the captaincy of the Indian hockey team
Hardik to take over the captaincy of the Indian hockey team

ਹਰਮਨਪ੍ਰੀਤ ਨਿਜੀ ਕਾਰਨਾਂ ਕਰਕੇ ਬਾਹਰ

ਨਵੀਂ ਦਿੱਲੀ : ਨਿਯਮਿਤ ਕਪਤਾਨ ਹਰਮਨਪ੍ਰੀਤ ਸਿੰਘ ਨਿਜੀ ਕਾਰਨ ਕਰਕੇ 20 ਤੋਂ 25 ਫ਼ਰਵਰੀ ਤਕ ਹੋਬਾਰਟ ’ਚ ਹੋਣ ਵਾਲੇ ਐਫ਼.ਆਈ.ਐਚ. ਪ੍ਰੋ ਲੀਗ ਮੈਚਾਂ ’ਚ ਨਹੀਂ ਖੇਡ ਸਕਣਗੇ ਅਤੇ ਉਨ੍ਹਾਂ ਦੀ ਥਾਂ ਮਿਲਫ਼ੀਲਡਰ ਹਾਰਦਿਕ ਸਿੰਘ ਨੂੰ ਮੰਗਲਵਾਰ ਨੂੰ ਭਾਰਤੀ ਮਰਦਾਨਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਭਾਰਤ, ਸਪੇਨ ਅਤੇ ਮੇਜ਼ਬਾਨ ਆਸਟ੍ਰੇਲੀਆ ਟੂਰਨਾਮੈਂਟ ਦੇ ਆਗਾਮੀ ਪੜਾਅ ’ਚ ਹੋਬਾਰਟ ’ਚ ਤਸਮਾਨੀਆ ਹਾਕੀ ਸੈਂਟਰ ’ਚ ਇਕ-ਦੂਜੇ ਵਿਰੁਧ ਖੇਡਣਗੇ। ਭਾਰਤੀ ਟੀਮ ਨੇ ਰਾਉੜਕੇਲਾ ’ਚ ਖ਼ਤਮ ਹੋਏ ਪੜਾਅ ’ਚ ਅਪਣੇ ਸਾਰੇ ਚਾਰ ਮੈਚ ਗੁਆ ਦਿਤੇ ਸਨ, ਜਿਸ ’ਚ ਅਰਜਨਟੀਨਾ ਹੱਥੋਂ 0-8 ਦੀ ਸ਼ਰਮਨਾਕ ਹਾਰ ਵੀ ਸ਼ਾਮਿਲ ਹੈ। ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, ‘‘ਰਾਉੜਕੇਲਾ ’ਚ ਸਾਡਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਨਤੀਜੇ ਸਾਡੇ ਪੱਖ ’ਚ ਨਹੀਂ ਰਹੇ ਪਰ ਅਸੀਂ ਕੁਝ ਚੰਗੇ ਸਬਕ ਸਿੱਖੇ ਹਨ ਅਤੇ ਕੁੱਝ ਜ਼ਿਕਰਯੋਗ ਸੁਧਾਰ ਕੀਤੇ ਹਨ।’’
ਨਵੇਂ ਕਪਤਾਨ ਹਾਰਦਿਕ ਦੋ ਵਾਰੀ ਦੇ ਓਲੰਪਿਕ ਕਾਂਸੀ ਤਮਗਾ ਜੇਤੂ ਹਨ। ਟੀਮ ’ਚ ਅਮਨਦੀਪ ਲਾਕੜਾ ਅਤੇ ਮਨਮੀਤ ਸਿੰਘ ਵਰਗੇ ਨੌਜੁਆਨ ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਰਾਉੜਕੇਲਾ ਪੜਾਅ ਦੌਰਾਨ ਸੀਨੀਅਰ ਟੀਮ ਲਈ ਅਪਣਾ ਪਹਿਲਾ ਮੈਚ ਖੇਡਿਆ ਸੀ। ਇਕ ਕਰੀਬੀ ਸੂਤਰ ਨੇ ਦਸਿਆ ਕਿ ਹਰਮਨਪ੍ਰੀਤ ਅਪਣੇ ਦੂਜੇ ਬੱਚੇ ਦੇ ਜਨਮ ਕਾਰਨ ਅਪਣੀ ਪਤਨੀ ਅਮਨਦੀਪ ਕੌਰ ਨਾਲ ਰਹਿਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਟੀਮ ਤੋਂ ਹਟ ਗਏ ਹਨ। 
ਭਾਰਤੀ ਟੀਮ ਇਸ ਤਰ੍ਹਾਂ ਹੈ : 
ਗੋਲਕੀਪਰ: ਸੂਰਜ ਕਰਕੇਰਾ, ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ 
ਡਿਫੈਂਡਰ: ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੇ, ਸੁਮਿਤ, ਅਮਨਦੀਪ ਲਾਕੜਾ, ਯਸ਼ਦੀਪ ਸਿਵਾਚ, ਪੂਵੰਨਾ ਚੰਦੂਰਾ ਬੌਬੀ। 
ਮਿਡਫੀਲਡਰ: ਰਾਜਿੰਦਰ ਸਿੰਘ, ਮਨਮੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਹਾਰਦਿਕ ਸਿੰਘ, ਮੋਇਰੰਗਥੇਮ, ਰਬੀਚੰਦਰ ਸਿੰਘ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ। 
ਫਾਰਵਰਡ: ਅਭਿਸ਼ੇਕ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਅਰਿਜੀਤ ਸਿੰਘ ਹੁੰਦਲ, ਆਦਿਤਿਆ ਅਰਜੁਨ ਲਾਲਗੇ, ਅੰਗਦ ਬੀਰ ਸਿੰਘ, ਮਨਿੰਦਰ ਸਿੰਘ। (

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement