ਟੀ-20 ਵਿਸ਼ਵ ਕੱਪ 2026 : ਵੈਸਟ ਇੰਡੀਜ਼ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ
Published : Feb 15, 2026, 2:27 pm IST
Updated : Feb 15, 2026, 2:27 pm IST
SHARE ARTICLE
T20 World Cup 2026: West Indies beat Nepal by 10 wickets
T20 World Cup 2026: West Indies beat Nepal by 10 wickets

ਸ਼ਾਈ ਹੋਪ ਨੇ 44 ਗੇਂਦਾਂ 'ਚ ਨਾਬਾਦ 61 ਦੌੜਾਂ ਬਣਾਈਆਂ

ਮੁੰਬਈ : ਵੈਸਟ ਇੰਡੀਜ਼ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੁਪਰ 8 ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਨੇ ਐਤਵਾਰ ਨੂੰ ਦਿਨ ਦੇ ਪਹਿਲੇ ਮੈਚ ਵਿੱਚ ਨੇਪਾਲ ਨੂੰ 9 ਵਿਕਟਾਂ ਨਾਲ ਹਰਾਇਆ। ਵੈਸਟ ਇੰਡੀਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 133 ਦੌੜਾਂ ਬਣਾਈਆਂ। ਜਵਾਬ ਵਿੱਚ ਵਿੰਡੀਜ਼ ਨੇ 1 ਵਿਕਟ ਗੁਆ ਕੇ 15.2 ਓਵਰਾਂ ਵਿੱਚ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। 

ਵੈਸਟ ਇੰਡੀਜ਼ ਦੇ ਬੱਲੇਬਾਜ਼ ਕਪਤਾਨ ਸ਼ਾਈ ਹੋਪ ਦੇ ਨਾਬਾਦ ਅਰਧ ਸੈਂਕੜਾ ਲਗਾਇਆ। ਉਸ ਨੇ 44 ਗੇਂਦਾਂ ਵਿੱਚ ਨਾਬਾਦ 61 ਦੌੜਾਂ ਬਣਾਈਆਂ। ਉਸਦੇ ਇਲਾਵਾ ਸ਼ਿਨਰੋਨ ਹੇਟਮਾਇਰ ਨੇ ਨਾਬਾਦ 46 ਅਤੇ ਬ੍ਰੈਂਡਨ ਕਿੰਗ ਨੇ 22 ਦੌੜਾਂ ਬਣਾਈਆਂ। ਨੇਪਾਲ ਲਈ ਨੰਦਨ ਯਾਦਵ ਨੇ 1 ਵਿਕਟ ਹਾਸਲ ਕੀਤੀ। ਨੇਪਾਲ ਲਈ ਦੀਪੇਂਦਰ ਸਿੰਘ ਏਰੀ ਨੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 47 ਗੇਂਦਾਂ ਵਿੱਚ 58 ਦੌੜਾਂ ਬਣਾਈਆਂ। ਸੋਮਪਾਲ ਕਾਮੀ 15 ਗੇਂਦਾਂ ਵਿੱਚ 26 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਹੇ। ਲੋਕੇਸ਼ ਬਾਮ ਨੇ 13, ਗੁਲਸ਼ਨ ਝਾਅ ਅਤੇ ਆਸਿਫ ਸ਼ੇਖ ਨੇ 11-11 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਜੇਸਨ ਹੋਲਡਰ ਨੇ 4 ਵਿਕਟਾਂ ਲਈਆਂ। ਰੋਸਟਨ ਚੇਜ਼, ਮੈਥਿਊ ਫੋਰਡ, ਅਕੀਲ ਹੁਸੈਨ ਅਤੇ ਸ਼ਮਾਰ ਜੋਸਫ਼ ਨੇ 1-1 ਵਿਕਟ ਹਾਸਲ 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement