ਆਈਪੀਐਲ : ਰਾਜਸਥਾਨ ਨੇ ਦਿੱਲੀ ਨੂੰ 10 ਦੌੜਾਂ ਨਾਲ ਹਰਾਇਆ
Published : Apr 12, 2018, 12:16 pm IST
Updated : Apr 12, 2018, 12:16 pm IST
SHARE ARTICLE
ipl
ipl

ਬੀਤੀ ਰਾਤ ਰਾਜਸਥਾਨ ਤੇ ਦਿੱਲੀ ਵਿਚਕਾਰ ਮੈਚ ਖੇਡਿਆ ਗਿਆ। ਜਿਸ ਮੈਚ ਵਿਚ ਰਾਜਸਥਾਨ ਨੇ ਦਿੱਲੀ ਨੂੰ ਡਕਵਰਥ ਲੂਇਸ ਦੇ ਨਿਯਮ ਤਹਿਤ 10 ਦੋੜਾਂ ਨਾਲ ਹਰਾ...

ਨਵੀਂ ਦਿੱਲੀ : ਬੀਤੀ ਰਾਤ ਰਾਜਸਥਾਨ ਤੇ ਦਿੱਲੀ ਵਿਚਕਾਰ ਮੈਚ ਖੇਡਿਆ ਗਿਆ। ਜਿਸ ਮੈਚ ਵਿਚ ਰਾਜਸਥਾਨ ਨੇ ਦਿੱਲੀ ਨੂੰ ਡਕਵਰਥ ਲੂਇਸ ਦੇ ਨਿਯਮ ਤਹਿਤ 10 ਦੋੜਾਂ ਨਾਲ ਹਰਾ ਦਿਤਾ। ਰਾਜਸਥਾਨ ਟੀਮ ਵਲੋਂ ਪਹਿਲਾਂ ਬੱਲੇਬਾਜੀ ਕਰਦੇ 17.5 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾ ਲਈਆਂ ਸਨ ਤੇ ਉਸ ਤੋਂ ਬਾਅਦ ਮੀਂਹ ਆ ਜਾਣ ਕਾਰਨ ਮੈਚ ਰੋਕ ਦਿਤਾ ਗਿਆ।

IPLIPL

ਡਕਵਰਥ ਲੂਇਸ ਦੇ ਨਿਯਮ ਤਹਿਤ ਦਿੱਲੀ ਨੂੰ 6 ਓਵਰਾਂ ਵਿਚ 71 ਦੌੜਾਂ ਦਾ ਟੀਚਾ ਮਿਲਿਆ ਸੀ, ਪਰੰਤੂ ਦਿੱਲੀ ਦੀ ਟੀਮ ਨਿਰਧਾਰਿਤ 6 ਓਵਰਾਂ ਵਿਚ 60 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਬੇਨ ਲਾਫਲਿਨ ਨੇ ਦੋ ਓਵਰਾਂ ‘ਚ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜੈ ਦੇਵ ਉਨਾਦਕਟ ਨੇ ਦੋ ਓਵਰਾਂ ‘ਚ 24 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਦਿਲੀ ਵਲੋਂ ਪੰਤ ਨੇ 14 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਗਲੈਨ ਮੈਕਸਵੇਲ ਨੇ ਵੀ 12 ਗੇਂਦਾਂ ‘ਚ 17 ਦੌੜਾਂ ਬਣਾਈਆਂ ਜਿਸ ‘ਚ ਦੋ ਚੌਕੇ ਅਤੇ ਇਕ ਛਿੱਕਾ ਸ਼ਾਮਲ ਸੀ।

IPLIPL

ਕ੍ਰਿਸ ਮਾਰਿਸ ਸੱਤ ਗੇਂਦਾਂ ‘ਚ ਦੋ ਛਿੱਕੇ ਅਤੇ ਇਕ ਚੌਕੇ ਦੀ ਮਦਦ ਨਾਲ 17 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਗੌਤਮ ਗੰਭੀਰ ਨੇ ਟਾਸ ਜਿੱਤ ਕੇ ਪਹਿਲਾਂ ਰਾਜਸਥਾਨ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿਤਾ। ਡਾਰਸੀ ਸ਼ਾਰਟ ਇਕ ਵਾਰ ਫਿਰ ਬਦਕਿਸਮਤ ਰਹੇ ਅਤੇ ਰਨ ਆਊਟ ਹੋ ਕੇ 11 ਦੋੜਾਂ ਦੇ 'ਤੇ ਪਵੇਲੀਅਨ ਵਾਪਸ ਪਰਤ ਗਏ। ਬੇਨ ਸਟੋਕਸ ਵਲੋਂ 16 ਦੋੜਾਂ ਬਣਾਈਆਂ ਗਈਆਂ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement