ਇਨਸਾਨੀਅਤ ਹੋਈ ਸ਼ਰਮਸਾਰ, ਵਾਸ਼ਿੰਗ ਮਸ਼ੀਨ 'ਚ ਕਰ ਦਿੱਤਾ ਇਹ ਵੱਡਾ ਕਾਂਡ
Published : Feb 12, 2020, 11:23 am IST
Updated : Mar 23, 2020, 6:05 pm IST
SHARE ARTICLE
File Photo
File Photo

ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਵਿਚੋਂ ਸਾਹਮਣੇ ਆਇਆ ਹੈ।

ਪੰਜਾਬ- ਪਿਛਲੇ ਦਿਨਾਂ ਵਿਚ ਡੇਰਾਬਸੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਥਰੂਮ ਵਿਚੋਂ ਇੱਕ ਮੇਲ ਭਰੂਣ ਮਿਲਣ ਕਾਰਨ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਸਵੇਰੇ ਕਰੀਬ ਅੱਠ ਵਜੇ ਜਦੋਂ ਹਸਪਤਾਲ ਦਾ ਸਫ਼ਾਈ ਸੇਵਕ ਬਾਥਰੂਮਾਂ ਦੀ ਸਫ਼ਾਈ ਕਰਨ ਲੱਗਿਆ ਤਾਂ ਉਸ ਨੇ ਬਾਥਰੂਮ ਵਿਚ ਲੱਗੀ ਫਲੱਸ਼ ਦੀ ਟੈਂਕੀ ਵਿਚ ਭਰੂਣ ਪਿਆ ਦੇਖਿਆ।

File PhotoFile Photo

ਜਿਸ ਸਬੰਧੀ ਉਸ ਨੇ ਹਸਪਤਾਲ ਦੇ ਸਟਾਫ਼ ਨੂੰ ਜਾਣਕਾਰੀ ਦਿੱਤੀ। ਤੇ ਹੁਣ ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਵਿਚੋਂ ਸਾਹਮਣੇ ਆਇਆ ਹੈ। ਦਰਅਸਲ ਇਕ ਘਰ 'ਚੋਂ ਲਿਫਾਫੇ ਅਤੇ ਕੱਪੜਿਆਂ 'ਚ ਲਪੇਟਿਆ ਹੋਇਆ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਭਰੂਣ ਲੜਕੇ ਦਾ ਸੀ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਨੂੰ ਇਸ ਦੀ ਮਾਂ ਨੇ ਜਾਂ ਫਿਰ ਸਮਾਜ ਨੇ ਮਾਰਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

File PhotoFile Photo

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਾਸਰਕੇ ਭੈਣੀ ਦੇ ਗਿਆਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਰਾਤ ਉਹ ਪਰਿਵਾਰ ਸਮੇਤ ਵਿਆਹ ਸਮਾਗਮ 'ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸ ਆਉਂਦੇ ਹੀ ਉਹ ਸਿੱਧਾ ਆਪਣੇ ਕਮਰੇ 'ਚ ਜਾ ਕੇ ਸੌ ਗਏ। ਸਵੇਰੇ ਜਦੋਂ ਘਰ ਦੀਆਂ ਔਰਤਾਂ ਨੇ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ 'ਚ ਪਾਏ ਤਾਂ ਉਹ ਚੱਲੀ ਨਹੀਂ।

File PhotoFile Photo

ਉਨ੍ਹਾਂ ਨੇ ਸੋਚਿਆ ਕਿ ਮਸ਼ੀਨ 'ਚ ਕੱਪੜੇ ਜ਼ਿਆਦਾ ਹੋਣ ਕਰ ਕੇ ਮਸ਼ੀਨ ਨਹੀਂ ਚੱਲੀ ਤੇ ਉਨ੍ਹਾਂ ਨੇ ਤੁਰੰਤ ਕੱਪੜੇ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤੇ। ਇਸ ਦੌਰਾਨ ਇਕ ਕੱਪੜੇ 'ਚ ਲਪੇਟਿਆ ਹੋਇਆ ਕਾਲੇ ਰੰਗ ਦਾ ਲਿਫਾਫਾ ਨਿਕਲਿਆ ਤੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ। ਦਰਅਸਲ ਕੋਈ ਇਸ ਲਿਫਾਫੇ 'ਚ ਭਰੂਣ ਬੰਦ ਕਰਕੇ ਮਸ਼ੀਨ 'ਚ ਸੁੱਟ ਗਿਆ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement