ਯੂਥ ਵਿਸ਼ਵ ਚੈਂਪੀਅਨਸ਼ਿਪ ਰਿਕਰਵ ਈਵੈਂਟ: ਪਾਰਥ ਸਾਲੁੰਖੇ ਨੇ ਜਿੱਤਿਆ ਸੋਨ ਤਮਗ਼ਾ
Published : Jul 10, 2023, 4:56 pm IST
Updated : Jul 10, 2023, 4:56 pm IST
SHARE ARTICLE
parth salunkhe
parth salunkhe

ਬਣਿਆ ਈਵੈਂਟ ਜਿੱਤਣ ਵਾਲਾ ਦੇਸ਼ ਦਾ ਪਹਿਲਾ ਭਾਰਤੀ  

ਲਿਮੇਰਿਕ/ਆਇਰਲੈਂਡ  - ਪਾਰਥ ਸਾਲੁੰਖੇ ਨੇ ਦੀਪਿਕਾ ਕੁਮਾਰੀ ਤੋਂ ਬਾਅਦ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਰਿਕਰਵ ਈਵੈਂਟ ਵਿਚੋਂ ਸੋਨ ਤਮਗਾ ਜਿੱਤਿਆ ਹੈ। ਪਾਰਥ ਇਸ ਈਵੈਂਟ 'ਚੋਂ ਤਮਗ਼ਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਬਣ ਗਿਆ ਹੈ, ਜਿਸ ਨਾਲ ਭਾਰਤ ਨੇ ਆਪਣੀ ਮੁਹਿੰਮ ਨੂੰ 11 ਤਮਗਿਆਂ ਨਾਲ ਸਮਾਪਤ ਕੀਤਾ। ਇਹ ਯੁਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੇਸ਼ ਦਾ ਸਰਵੋਤਮ ਪ੍ਰਦਰਸ਼ਨ ਹੈ।

ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿਚ ਕੋਰੀਆਈ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਰੈਂਕਿੰਗ ਦੌਰ 'ਚ ਸਿਖਰ 'ਤੇ ਰਹੇ ਸਾਲੁੰਖੇ ਨੇ ਸੱਤਵਾਂ ਦਰਜਾ ਪ੍ਰਾਪਤ ਸੌਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਰੋਮਾਂਚਕ ਮੁਕਾਬਲੇ 'ਚ 7-3 (26-26, 25-28, 28-26, 29-26, 28-26) ਨਾਲ ਹਰਾਇਆ।

ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿਚ ਵੀ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਭਾਜਾ ਕੌਰ ਨੇ ਚੀਨੀ ਤਾਈਪੇ ਦੀ ਸੁ ਹਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਮੁਹਿੰਮ 6 ਸੋਨ ਤਮਗਿਆਂ, 1 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਨਾਲ ਸਮਾਪਤ ਹੋਈ, ਜੋ ਕੁੱਲ ਤਮਗਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਹੈ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ 'ਚ ਕੋਰੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ।  


 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement