ਕ੍ਰਿਕਟਰ ਹਰਭਜਨ ਸਿੰਘ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ

By : GAGANDEEP

Published : Jul 10, 2021, 1:35 pm IST
Updated : Jul 10, 2021, 1:47 pm IST
SHARE ARTICLE
Cricketer Harbhajan Singh and his wife
Cricketer Harbhajan Singh and his wife

ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ ਬਣ ਗਈ ਹੈ। ਭੱਜੀ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਤਨੀ ਗੀਤਾ ਬਸਰਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ।

 

 

ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਭੱਜੀ ਨੇ ਲਿਖਿਆ, ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਉਨ੍ਹਾਂ ਨੂੰ ਪੁੱਤਰ ਵਜੋਂ ਅਸੀਸ ਦਿੱਤੀ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਸਾਰਿਆਂ ਦਾ ਧੰਨਵਾਦ। ਪ੍ਰਸ਼ੰਸਕ ਇਸ ਤੋਂ ਬਾਅਦ ਭੱਜੀ ਨੂੰ ਸੋਸ਼ਲ ਮੀਡੀਆ ਜ਼ਰੀਏ ਮੁਬਾਰਕਾਂ ਦੇ ਰਹੇ ਹਨ।

Cricketer Harbhajan Singh and his wifeCricketer Harbhajan Singh and his wife

ਮਾਰਚ ਵਿਚ ਭੱਜੀ ਅਤੇ ਗੀਤਾ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਸਾਂਝਾ ਕਰਦਿਆਂ ਨੰਨ੍ਹੇ ਮਹਿਮਾਨ ਦੇ ਘਰ ਆਉਣ ਬਾਰੇ ਦੱਸਿਆ। ਹਰਭਜਨ ਸਿੰਘ ਅਤੇ ਅਭਿਨੇਤਰੀ ਗੀਤਾ ਬਸਰਾ ਦਾ ਵਿਆਹ 29 ਅਕਤੂਬਰ 2015 ਨੂੰ ਹੋਇਆ ਸੀ। 2016 ਵਿਚ, ਭੱਜੀ ਪਹਿਲੀ ਵਾਰ ਪਿਤਾ ਬਣੇ ਸਨ। ਜਦੋਂ ਉਨ੍ਹਾਂ ਦੀ ਪਤਨੀ ਗੀਤਾ ਨੇ ਇਕ ਧੀ ਨੂੰ ਜਨਮ ਦਿੱਤਾ।   ਘਰ ਵਿਚ ਛੋਟੇ ਮਹਿਮਾਨ ਦੇ ਆਉਣ ਨਾਲ ਗੀਤਾ ਅਤੇ ਹਰਭਜਨ ਸਿੰਘ ਬਹੁਤ ਉਤਸ਼ਾਹਤ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement