ਖ਼ਬਰਾਂ |

ਤਾਜ਼ਾ |

5 ਤੋਂ 14 ਨਵੰਬਰ ਤੱਕ ਓਮਾਨ 'ਚ ਖੇਡਿਆ ਜਾਵੇਗਾ U-19 ਏਸ਼ੀਆ ਕੱਪ 2026, ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ 8 ਨਵੰਬਰ ਨੂੰ
Published : Oct 8, 2026, 7:37 pm IST
Updated : Oct 8, 2026, 7:37 pm IST
SHARE ARTICLE
U-19 Asia Cup 2026 will be played in Oman from November 5 to 14, India and Pakistan will clash on November 8
U-19 Asia Cup 2026 will be played in Oman from November 5 to 14, India and Pakistan will clash on November 8

50 ਓਵਰਾਂ ਦੇ ਫਾਰਮੈਟ 'ਚ ਹੋਵੇਗਾ ਟੂਰਨਾਮੈਂਟ,

ਦੁਬਈ: ਏਸ਼ੀਅਨ ਕ੍ਰਿਕਟ ਕੌਂਸਲ (ACC) ਨੇ ਅੰਡਰ-19 ਏਸ਼ੀਆ ਕੱਪ 2026 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 5 ਨਵੰਬਰ ਤੋਂ ਓਮਾਨ ਵਿੱਚ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਵਾਰ ਖ਼ਿਤਾਬ ਲਈ 8 ਟੀਮਾਂ ਮੈਦਾਨ ਵਿੱਚ ਉਤਰਨਗੀਆਂ। ਸਾਰੇ ਮੈਚ ਮਸਕਟ ਸਥਿਤ ਓਮਾਨ ਕ੍ਰਿਕਟ ਅਕੈਡਮੀ (OCA) ਦੇ ਗਰਾਊਂਡ-1 ਅਤੇ ਗਰਾਊਂਡ-2 'ਤੇ ਖੇਡੇ ਜਾਣਗੇ।

ਭਾਰਤ ਦਾ ਸ਼ਡਿਊਲ

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 6 ਨਵੰਬਰ ਨੂੰ ਨੇਪਾਲ ਵਿਰੁੱਧ ਕਰੇਗੀ। ਇਸ ਤੋਂ ਬਾਅਦ 8 ਨਵੰਬਰ ਨੂੰ ਭਾਰਤ ਦਾ ਸਾਹਮਣਾ ਚਿਰ-ਪ੍ਰਤੀਦੰਦੀ ਪਾਕਿਸਤਾਨ ਨਾਲ ਹੋਵੇਗਾ। ਗਰੁੱਪ ਸਟੇਜ ਵਿੱਚ ਭਾਰਤ ਦਾ ਆਖਰੀ ਮੈਚ 10 ਨਵੰਬਰ ਨੂੰ ਯੂ.ਏ.ਈ. (UAE) ਵਿਰੁੱਧ ਖੇਡਿਆ ਜਾਵੇਗਾ।

ਟੂਰਨਾਮੈਂਟ ਦਾ ਫਾਰਮੈਟ ਅਤੇ ਗਰੁੱਪ

ਇਹ ਟੂਰਨਾਮੈਂਟ 50-ਓਵਰਾਂ ਦੇ ਫਾਰਮੈਟ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਕੁੱਲ 15 ਮੁਕਾਬਲੇ ਹੋਣਗੇ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ:

ਗਰੁੱਪ-ਏ: ਭਾਰਤ, ਪਾਕਿਸਤਾਨ, ਯੂ.ਏ.ਈ. (UAE) ਅਤੇ ਨੇਪਾਲ

ਗਰੁੱਪ-ਬੀ: ਬੰਗਲਾਦੇਸ਼, ਅਫ਼ਗਾਨਿਸਤਾਨ, ਸ਼੍ਰੀਲੰਕਾ ਅਤੇ ਮਲੇਸ਼ੀਆ

ਟੂਰਨਾਮੈਂਟ ਦਾ ਉਦਘਾਟਨੀ ਮੈਚ 5 ਨਵੰਬਰ ਨੂੰ ਸ਼੍ਰੀਲੰਕਾ U-19 ਅਤੇ ਮਲੇਸ਼ੀਆ U-19 ਟੀਮਾਂ ਵਿਚਾਲੇ ਹੋਵੇਗਾ। ਇਸੇ ਦਿਨ ਗਰੁੱਪ-ਬੀ ਵਿੱਚ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵੀ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਮੈਚ ਸਵੇਰੇ 10:30 ਵਜੇ ਸ਼ੁਰੂ ਹੋਣਗੇ। ਸ਼੍ਰੀਲੰਕਾ-ਮਲੇਸ਼ੀਆ ਮੈਚ OCA ਗਰਾਊਂਡ-2 ਅਤੇ ਬੰਗਲਾਦੇਸ਼-ਅਫ਼ਗਾਨਿਸਤਾਨ ਮੈਚ OCA ਗਰਾਊਂਡ-1 'ਤੇ ਖੇਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਟੀਮ ਅੰਡਰ-19 ਏਸ਼ੀਆ ਕੱਪ ਦੀ ਮੌਜੂਦਾ ਚੈਂਪੀਅਨ ਹੈ। ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਹ ਅੰਡਰ-19 ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਦੂਜਾ ਖ਼ਿਤਾਬ ਸੀ। ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਸਭ ਤੋਂ ਵੱਧ 8 ਖ਼ਿਤਾਬ ਜਿੱਤੇ ਹਨ। ਭਾਰਤ ਨੇ ਇਹ ਟਰਾਫ਼ੀਆਂ 1989, 2003, 2012, 2013-14, 2016, 2018, 2019 ਅਤੇ 2021 ਵਿੱਚ ਆਪਣੇ ਨਾਂ ਕੀਤੀਆਂ। ਸਾਲ 2012 ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਜੇਤੂ ਐਲਾਨਿਆ ਗਿਆ ਸੀ।

ਬੰਗਲਾਦੇਸ਼ ਦੀਆਂ ਲਗਾਤਾਰ ਜਿੱਤਾਂ: ਬੰਗਲਾਦੇਸ਼ ਨੇ 2023 ਅਤੇ 2024 ਵਿੱਚ ਲਗਾਤਾਰ ਦੋ ਵਾਰ ਟਰਾਫ਼ੀ 'ਤੇ ਕਬਜ਼ਾ ਕੀਤਾ। ਅਫ਼ਗਾਨਿਸਤਾਨ ਦੀ ਟੀਮ ਨੇ ਸਾਲ 2017 ਵਿੱਚ ਪਹਿਲੀ ਵਾਰ ਇਹ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement