ਵਿਸ਼ਵ ਕ੍ਰਿਕੇਟ ਕੱਪ 2019: ਬਾਂਗਲਾਦੇਸ਼ ਅਤੇ ਇੰਗਲੈਂਡ ਦਾ ਮੁਕਾਬਲਾ ਅੱਜ
Published : Jun 8, 2019, 12:09 pm IST
Updated : Apr 10, 2020, 8:28 am IST
SHARE ARTICLE
England vs Bangladesh
England vs Bangladesh

ਵਿਸ਼ਵ ਕੱਪ 2019 ਵਿਚ ਸ਼ਨੀਵਾਰ ਨੂੰ ਇੰਗਲੈਂਡ ਦਾ ਮੁਕਾਬਲਾ ਬਾਂਗਲਾਦੇਸ਼ ਨਾਲ ਹੋਵੇਗਾ।

ਨਵੀਂ ਦਿੱਲੀ: ਵਿਸ਼ਵ ਕੱਪ 2019 ਵਿਚ ਸ਼ਨੀਵਾਰ ਨੂੰ ਇੰਗਲੈਂਡ ਦਾ ਮੁਕਾਬਲਾ ਬਾਂਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਦੁਪਹਿਰ ਤਿੰਨ ਵਜੇ ਤੋਂ ਕਾਰਡਿਫ ਵਿਚ ਖੇਡਿਆ ਜਾਵੇਗਾ। ਇਕ ਪਾਸੇ ਇਸ ਮੈਚ ਲਈ ਬਾਂਗਲਾਦੇਸ਼ ਦੀ ਟੀਮ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਬਾਂਗਲਾਦੇਸ਼ ਤੋਂ ਮਿਲੀ ਹਾਰ ਤੋਂ ਉਭਰਨਾ ਚਾਹੁੰਦੀ ਹੈ। ਬਾਂਗਲਾਦੇਸ਼ ਦੀ ਟੀਮ ਇਕ ਵਾਰ ਫਿਰ ਉਲਟਫੇਰ ਕਰਨ ਦੀ ਕੋਸ਼ਿਸ਼ ਕਰੇਗੀ। ਉਥੇ ਹੀ ਇੰਗਲੈਂਡ ਦੀ ਟੀਮ ਜਿੱਤ ਦੇ ਨਾਲ ਵਾਪਿਸ ਆਉਣਾ ਚਾਹੁੰਦੀ ਹੈ।

ਬਾਂਗਲਾਦੇਸ਼ ਦੇ ਬੱਲੇਬਾਜ਼ ਫਾਰਮ ਹਨ। ਇੰਗਲੈਂਡ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਾਂਗਲਾਦੇਸ਼ ਤੋਂ ਸਸਤੇ ਵਿਚ ਨਿਪਟਣਾ ਹੈ। ਉਥੇ ਹੀ ਬਾਂਗਲਾਦੇਸ਼ ਦੇ ਬੱਲੇਬਾਜ਼ ਵੀ ਚੰਗੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰ ਰਹੇ ਹਨ। ਇੰਗਲੈਂਡ ਦੀ ਤੇਜ਼ ਪਿੱਚ ‘ਤੇ ਬਾਂਗਲਾਦੇਸ਼ੀ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲੇਗੀ। ਉਹ ਇੰਗਲੈਂਡ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ।

ਇੰਗਲੈਂਡ ਦੀ ਟੀਮ ਨੂੰ ਉਹਨਾਂ ਦੇ ਘਰੇਲੂ ਮੈਦਾਨ ‘ਤੇ ਰੋਕਣਾ ਮੁਸ਼ਕਿਲ ਹੋਵੇਗਾ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੇ ਸਾਊਥ ਅਫਰੀਕਾ ਦਾ ਸਫਾਇਆ ਕੀਤਾ ਸੀ। ਹਾਲਾਂਕਿ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਟੀਮ ਥੋੜੇ ਦਬਾਅ ਵਿਚ ਹੋਵੇਗੀ। ਅਜਿਹੀ ਹਾਲਤ ਵਿਚ ਟੀਮ ਵਿਚ ਬਦਲਾਅ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement