Shubman Gill News: ਸ਼ੁਭਮਨ ਗਿੱਲ ਦੇ ਪਿਤਾ ਨੇ ਕਿਹਾ, ‘ਪੁੱਤ ਨੂੰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਦੇਖਣਾ ਪਸੰਦ ਨਹੀਂ’
Published : Mar 8, 2024, 4:14 pm IST
Updated : Mar 8, 2024, 4:14 pm IST
SHARE ARTICLE
Shubman Gill's Father Unhappy With India Star's New Role
Shubman Gill's Father Unhappy With India Star's New Role

ਸਲਾਮੀ ਬੱਲੇਬਾਜ਼ ਤੋਂ ਤੀਜੇ ਨੰਬਰ 'ਤੇ ਜਾਣ ਤੋਂ ਬਾਅਦ ਇਹ ਉਸ ਦੀ ਪਹਿਲੀ ਵੱਡੀ ਪਾਰੀ ਸੀ।

Shubman Gill News: ਸ਼ੁਭਮਨ ਗਿੱਲ ਦੇ ਪਹਿਲੇ ਕੋਚ ਅਤੇ ਪਿਤਾ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੇ ਪੁੱਤ ਦਾ ਤੀਜੇ ਨੰਬਰ 'ਤੇ ਖੇਡਣ ਦਾ ਫੈਸਲਾ ਪਸੰਦ ਨਹੀਂ ਹੈ। ਇੰਗਲੈਂਡ ਵਿਰੁਧ ਪਹਿਲੇ ਟੈਸਟ ਤੋਂ ਬਾਅਦ ਸ਼ੁਭਮਨ 'ਤੇ ਦਬਾਅ ਵਧ ਗਿਆ ਸੀ ਕਿਉਂਕਿ ਉਹ 12 ਪਾਰੀਆਂ 'ਚ ਅਰਧ ਸੈਂਕੜਾ ਨਹੀਂ ਲਗਾ ਸਕੇ ਅਤੇ ਹਮਲਾਵਰ ਤਰੀਕੇ ਨਾਲ ਨਹੀਂ ਖੇਡ ਸਕੇ।

ਉਨ੍ਹਾਂ ਨੇ ਵਿਸ਼ਾਖਾਪਟਨਮ ਵਿਚ ਦੂਜੇ ਟੈਸਟ ਵਿਚ ਸੈਂਕੜਾ ਲਗਾ ਕੇ ਅਪਣੇ ਆਲੋਚਕਾਂ ਨੂੰ ਚੁੱਪ ਕਰਵਾ ਦਿਤਾ। ਸਲਾਮੀ ਬੱਲੇਬਾਜ਼ ਤੋਂ ਤੀਜੇ ਨੰਬਰ 'ਤੇ ਜਾਣ ਤੋਂ ਬਾਅਦ ਇਹ ਉਸ ਦੀ ਪਹਿਲੀ ਵੱਡੀ ਪਾਰੀ ਸੀ। ਉਨ੍ਹਾਂ ਦੇ ਪਿਤਾ ਨੇ ਕਿਹਾ, "ਬਾਹਰ ਨਿਕਲ ਕੇ ਬਹੁਤ ਫਰਕ ਪਿਆ। ਉਹ ਅਜਿਹਾ ਨਹੀਂ ਕਰ ਰਿਹਾ ਸੀ ਜਿਸ ਨਾਲ ਦਬਾਅ ਬਣਿਆ”।

ਉਨ੍ਹਾਂ ਕਿਹਾ, "ਜਦੋਂ ਤੁਸੀਂ ਅਪਣੀ ਕੁਦਰਤੀ ਖੇਡ ਨਹੀਂ ਖੇਡਦੇ ਹੋ ਤਾਂ ਸਮੱਸਿਆ ਹੁੰਦੀ ਹੈ। ਸਾਰੀ ਖੇਡ ਆਤਮ ਵਿਸ਼ਵਾਸ ਦੀ ਹੈ। ਇਕ ਵਾਰ ਜਦੋਂ ਤੁਸੀਂ ਚੰਗੀ ਪਾਰੀ ਖੇਡਦੇ ਹੋ, ਤਾਂ ਤੁਸੀਂ ਇਕ ਲੈਅ ਵਿਚ ਆ ਜਾਂਦੇ ਹੋ। ਉਹ ਪਿਛਲੇ 16 ਦਿਨਾਂ 'ਚ ਕਾਫੀ ਦੌੜਾਂ ਬਣਾ ਰਿਹਾ ਹੈ।'' ਸ਼ੁਭਮਨ ਨੂੰ ਮੁਹਾਲੀ ਸਥਿਤ ਘਰ 'ਤੇ ਸਿਖਲਾਈ ਦੇਣ ਵਾਲੇ ਲਖਵਿੰਦਰ ਨੇ ਕਿਹਾ ਕਿ ਉਹ ਤੀਜੇ ਨੰਬਰ 'ਤੇ ਜਾਣ ਦੇ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ।

ਉਨ੍ਹਾਂ ਕਿਹਾ, ''ਉਸ ਨੂੰ ਹੀ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਲੰਬੇ ਸਮੇਂ ਤਕ ਡਰੈਸਿੰਗ ਰੂਮ ਵਿਚ ਬੈਠਦੇ ਹੋ ਤਾਂ ਦਬਾਅ ਵੱਧ ਜਾਂਦਾ ਹੈ। ਤੀਜਾ ਨੰਬਰ ਨਾ ਤਾਂ ਪਾਰੀ ਦੀ ਸ਼ੁਰੂਆਤ ਲਈ ਹੈ ਅਤੇ ਨਾ ਹੀ ਮੱਧਕ੍ਰਮ ਲਈ। ਇਸ ਤੋਂ ਇਲਾਵਾ ਉਸ ਦੀ ਖੇਡ ਵੀ ਅਜਿਹੀ ਨਹੀਂ ਹੈ”। ਹਾਲਾਂਕਿ, ਉਨ੍ਹਾਂ ਕਿਹਾ, "ਮੈਂ ਉਸ ਦੇ ਫੈਸਲਿਆਂ ਵਿਚ ਦਖਲ ਨਹੀਂ ਦਿੰਦਾ ਹਾਂ। ਉਹ ਅਪਣੇ ਫੈਸਲੇ ਖੁਦ ਲੈ ਸਕਦੇ ਹਨ। ਜਦੋਂ ਉਹ ਛੋਟਾ ਸੀ ਤਾਂ ਮੈਂ ਉਸ ਦੇ ਫੈਸਲੇ ਲੈਂਦਾ ਸੀ”।

 (For more Punjabi news apart from Shubman Gill's Father Unhappy With India Star's New Role, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement