ਤੇਲੰਗਾਨਾ ਚੋਣਾਂ: ਜਵਾਲਾ ਗੁੱਟਾ ਦਾ ਨਾਮ ਵੋਟਰ ਸੂਚੀ ਤੋਂ ਗਾਇਬ, EC ‘ਤੇ ਭੜਕੇ ਕੇਜਰੀਵਾਲ
Published : Dec 7, 2018, 1:18 pm IST
Updated : Dec 7, 2018, 1:18 pm IST
SHARE ARTICLE
Jwala Gutta
Jwala Gutta

ਰਾਜਸਥਾਨ ਅਤੇ ਤੇਲੰਗਾਨਾ ਵਿਚ ਅੱਜ ਮਤਦਾਨ.....

ਤੇਲੰਗਾਨਾ (ਭਾਸ਼ਾ): ਰਾਜਸਥਾਨ ਅਤੇ ਤੇਲੰਗਾਨਾ ਵਿਚ ਅੱਜ ਮਤਦਾਨ ਹੋ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਵੱਡੇ ਸਟਾਰ ਤੱਕ ਪੋਲਿੰਗ ਬੂਥ ਉਤੇ ਵੋਟ ਪਾਉਣ ਪਹੁੰਚ ਰਹੇ ਹਨ। ਪਰ ਦੇਸ਼ ਦੀ ਵੱਡੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਅੱਜ ਮਤਦਾਨ ਨਹੀਂ ਕਰ ਸਕੀ। ਜਵਾਲਾ ਨੇ ਟਵੀਟ ਕਰਕੇ ਇਸ ਗੱਲ ਦੀ ਸ਼ਿਕਾਇਤ ਵੀ ਕੀਤੀ। ਜਵਾਲਾ ਗੁੱਟਾ ਨੇ ਪਹਿਲਾਂ ਟਵੀਟ ਕੀਤਾ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਨਹੀਂ ਹੈ, ਜਿਸ ਦੇ ਨਾਲ ਉਹ ਹੈਰਾਨ ਹੈ।


ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਟਵੀਟ ਕੀਤਾ ਕਿ ਚੋਣ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ ਜਦੋਂ ਮੇਰਾ ਨਾਮ ਹੀ ਵੋਟਿੰਗ ਸੂਚੀ ਤੋਂ ਗਾਇਬ ਹੈ। ਜਵਾਲਾ ਗੁੱਟਾ ਦੀ ਇਸ ਸ਼ਿਕਾਇਤ ਤੋਂ ਬਾਅਦ ਟਵੀਟਰ ਉਤੇ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਆ ਰਹੀਆਂ ਹਨ। ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਟਵੀਟ ਕਰਕੇ ਲਿਖਿਆ ਕਿ ਅਜਿਹਾ ਪੂਰੇ ਦੇਸ਼ ਵਿਚ ਕੀਤਾ ਜਾ ਰਿਹਾ ਹੈ।


ਮਨੀਸ਼ ਸਿਸੋਦਿਆ ਨੇ ਟਵੀਟ ਕੀਤਾ ਕਿ ਅਰਜੁਨ ਅਵਾਰਡੀ ਖਿਡਾਰੀ ਵੀ ਅਪਣੇ ਵੋਟ ਪਾਉਣ ਦੇ ਹੱਕ ਦੇ ਬਾਰੇ ਵਿਚ ਸਵਾਲ ਕਰ ਰਹੇ ਹਨ। ਦੱਸ ਦਈਏ ਕਿ ਰਾਜਸਥਾਨ ਅਤੇ ਤੇਲੰਗਾਨਾ ਵਿਚ ਸਵੇਰੇ ਤੋਂ ਹੀ ਮਤਦਾਨ ਜਾਰੀ ਹੈ। ਤੇਲੰਗਾਨਾ ਵਿਚ ਸਵੇਰੇ 7 ਵਜੇ ਮਤਦਾਨ ਸ਼ੁਰੂ ਹੋਇਆ। ਹੁਣ ਤੱਕ ਕਈ ਵੱਡੇ ਸਟਾਰ ਮਤਦਾਨ ਕਰ ਚੁੱਕੇ ਹਨ। ਸਾਉਥ ਇੰਡਸਟਰੀ ਦੇ ਸਟਾਰ ਨਾਗਅਰਜੁਨ, ਅਰਜੁਨ ਅਤੇ ਚਿੰਰਜੀਵੀ ਨੇ ਸਵੇਰੇ-ਸਵੇਰੇ ਮਤਦਾਨ ਕੀਤਾ।


ਸਵੇਰੇ ਨੌਂ ਵਜੇ ਤੱਕ ਤੇਲੰਗਾਨਾ ਵਿਚ ਕਰੀਬ 9 ਫੀਸਦੀ ਤੱਕ ਮਤਦਾਨ ਹੋਇਆ ਹੈ। ਤੇਲੰਗਾਨਾ ਵਿਚ ਕੁਲ 119 ਸੀਟਾਂ ਹਨ, ਜਿਥੇ ਮਤਦਾਨ ਜਾਰੀ ਹੈ। ਤੇਲੰਗਾਨਾ ਵਿਚ ਕਈ ਜਗ੍ਹਾ ਏਵੀਐਮ ਮਸ਼ੀਨਾਂ ਖ਼ਰਾਬ ਹੋਣ ਦੀਆਂ ਖਬਰਾਂ ਹਨ।

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement