ਖ਼ਬਰਾਂ |

ਤਾਜ਼ਾ |

ਟੀ-20 ਦੇ ਟਾਪ-10 ਬੱਲੇਬਾਜ਼ਾਂ 'ਚ 4 ਭਾਰਤੀ ਸ਼ਾਮਲ, ਕਪਤਾਨ ਸ਼੍ਰੇਅਸ ਅਈਅਰ ICC ਰੈਂਕਿੰਗ 'ਚ 7ਵੇਂ ਸਥਾਨ 'ਤੇ ਪਹੁੰਚੇ
Published : Oct 7, 2026, 4:25 pm IST
Updated : Oct 7, 2026, 4:25 pm IST
SHARE ARTICLE
4 Indians among top 10 T20 batsmen, captain Shreyas Iyer reaches 7th position in ICC rankings
4 Indians among top 10 T20 batsmen, captain Shreyas Iyer reaches 7th position in ICC rankings

ਈਸ਼ਾਨ ਕਿਸ਼ਨ ਪਹਿਲੇ ਅਤੇ ਅਭਿਸ਼ੇਕ ਸ਼ਰਮਾ ਦੂਜੇ ਨੰਬਰ 'ਤੇ ਬਰਕਰਾਰ, ਤਿਲਕ ਵਰਮਾ 10ਵੇਂ ਸਥਾਨ 'ਤੇ ਪਹੁੰਚੇ

ਨਵੀਂ ਦਿੱਲੀ: ਭਾਰਤ ਦੇ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ICC ਰੈਂਕਿੰਗ ਵਿੱਚ 18 ਸਥਾਨਾਂ ਦੀ ਛਲਾਂਗ ਲਗਾਈ ਹੈ। ਉਹ ਕਰੀਅਰ ਵਿੱਚ ਪਹਿਲੀ ਵਾਰ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਟਾਪ-10 ਵਿੱਚ ਆ ਗਏ ਹਨ। ਉਹ 7ਵੇਂ ਸਥਾਨ 'ਤੇ ਪਹੁੰਚ ਗਏ ਹਨ। ਅਈਅਰ ਨੇ ਮੰਗਲਵਾਰ ਰਾਤ ਨੂੰ ਵੈਸਟਇੰਡੀਜ਼ ਖਿਲਾਫ ਨਾਬਾਦ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦਾ ਫਾਇਦਾ ਉਨ੍ਹਾਂ ਨੂੰ ਬੁੱਧਵਾਰ ਨੂੰ ਜਾਰੀ ਹੋਈ ਰੈਂਕਿੰਗ ਵਿੱਚ ਮਿਲਿਆ।

ਹੁਣ ਟਾਪ-10 ਬੱਲੇਬਾਜ਼ਾਂ ਵਿੱਚ 4 ਭਾਰਤੀ ਸ਼ਾਮਲ ਹਨ। ਸ਼੍ਰੇਅਸ ਅਈਅਰ ਤੋਂ ਇਲਾਵਾ ਈਸ਼ਾਨ ਕਿਸ਼ਨ ਪਹਿਲੇ, ਅਭਿਸ਼ੇਕ ਸ਼ਰਮਾ ਦੂਜੇ ਅਤੇ ਤਿਲਕ ਵਰਮਾ 10ਵੇਂ ਸਥਾਨ 'ਤੇ ਹਨ।

ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਦੀ ਟਾਪ-10 ਵਿੱਚ ਵਾਪਸੀ ਹੋ ਗਈ ਹੈ। ਉਹਨਾਂ ਨੂੰ 3 ਸਥਾਨਾਂ ਦਾ ਫਾਇਦਾ ਮਿਲਿਆ ਹੈ। ਅਫਗਾਨਿਸਤਾਨ ਦੇ ਰਾਸ਼ਿਦ ਖਾਨ ਪਾਕਿਸਤਾਨ ਦੇ ਅਬਰਾਰ ਅਹਿਮਦ ਨੂੰ ਪਿੱਛੇ ਛੱਡ ਕੇ ਨੰਬਰ-1 ਗੇਂਦਬਾਜ਼ ਬਣ ਗਏ ਹਨ।

ਭਾਰਤ ਦੇ ਅਕਸ਼ਰ ਪਟੇਲ ਨੇ ਵੀ 16 ਸਥਾਨਾਂ ਦੀ ਛਲਾਂਗ ਲਗਾਈ ਹੈ। ਉਹ 7ਵੇਂ ਨੰਬਰ 'ਤੇ ਪਹੁੰਚ ਗਏ ਹਨ। ਬੰਗਲਾਦੇਸ਼ ਦੇ ਨਸੂਮ ਅਹਿਮਦ 8ਵੇਂ ਅਤੇ ਮੇਹਦੀ ਹਸਨ 9ਵੇਂ ਨੰਬਰ 'ਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement