ਕੋਰੋਨਾ ਦੇ ਬਾਅਦ ਮੈਦਾਨ ਉੱਤੇ 'ਨਮਸਤੇ' ਅਤੇ 'ਹਾਈ-ਫਾਈਵ' ਨਾਲ ਵਿਕਟ ਦਾ ਜਸ਼ਨ ਮਨਾਵਾਂਗੇ : ਰਹਾਣੇ
Published : May 7, 2020, 9:45 am IST
Updated : May 7, 2020, 9:45 am IST
SHARE ARTICLE
File Photo
File Photo

ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਬਰਨ ਦੇ ਬਾਅਦ ਕ੍ਰਿਕਟ ਦੀ ਕਲਪਨਾ ਕਰਦੇ ਹੋਏ ਭਾਰਤੀ ਟੈਸਟ ਟੀਮ ਦੇ ਉਪ

ਨਵੀਂ ਦਿੱਲੀ, 6 ਮਈ : ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਬਰਨ ਦੇ ਬਾਅਦ ਕ੍ਰਿਕਟ ਦੀ ਕਲਪਨਾ ਕਰਦੇ ਹੋਏ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜੰਕਿਆ ਰਹਾਣੇ ਨੇ ਬੁਧਵਾਰ ਨੂੰ ਕਿਹਾ ਕਿ ਹੁਣ ਜਦ ਵੀ ਮੈਦਾਨ 'ਤੇ ਵਾਪਸੀ ਹੋਵੇਗੀ ਤਾਂ ਵਿਕੇਟ ਦਾ ਜਸ਼ਨ ਮਨਾਉਣ ਲਈ ਖਿਡਾਰੀਆ ਨੂੰ 'ਨਮਸਤੇ' ਅਤੇ 'ਹਾਈ-ਫਾਈਵ' ਦੀ ਵਰਤੋਂ ਕਰਨੀ ਹੋਵੇਗੀ। ਰਹਾਣੇ ਨੇ 'ਏਲਸਾ ਐਪ' ਦੀ ਆਨਲਾਈਨ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕੋਵਿਡ 19 ਦੇ ਕਾਰਨ ਆਮ ਜ਼ਿੰਦਗੀ ਦੇ ਨਾਲ ਕ੍ਰਿਕੇਟ ਦਾ ਮੈਦਾਨ ਵੀ ਬਦਲਾਅ ਤੋਂ ਨਹੀਂ ਬੱਚ ਸਕੇਗਾ। ਰਹਾਣੇ ਨੇ ਕਿਹਾ,''ਮੈਦਾਨ 'ਚ ਖਿਡਾਰੀਆਂ ਨੂੰ ਹੋਰ ਜ਼ਿਆਦਾ ਅਨੁਸ਼ਾਸਤ ਰਹਿਣਾ ਹੋਵੇਗਾ।

File photoFile photo

ਸਮਾਜਿਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ। ਵਿਕੇਟ ਡਿੱਗਣ ਤੋਂ ਬਾਅਦ ਸਾਨੂੰ ਜਸ਼ਨ ਮਨਾਉਣ ਦੇ ਲਈ ਨਮਸਤੇ ਦਾ ਸਹਾਰਾ ਲੈਣਾ ਪਏਗਾ। ਉਨ੍ਹਾਂ ਕਿਹਾ, ''ਵਿਕਟ ਡਿੱਗਣ 'ਤੇ ਸਾਨੂੰ ਨਵੇਂ ਤਰੀਕੇ ਨਾਲ ਜਸ਼ਨ ਮਨਾਉਣਾ ਹੋਵੇਗਾ ਜਿਥੇ ਅਸੀਂ ਅਪਣੀ ਥਾਂ 'ਤੇ ਖੜੇ ਹੋ ਕੇ ਤਾੜੀਆਂ ਬਜਾਉਂਦੇ ਹੋਏ ਅਪਣੀ ਖੁਸ਼ੀ ਦਾ ਇਜ਼ਹਾਰ ਕਰਾਂਗੇ। ਸ਼ਾਇਦ ਅਸੀਂ ਨਮਸਤੇ ਜਾਂ ਹਾਈ ਫਾਈਵ ਵੀ ਕਰੀਏ।  ਖੇਡ ਮੰਤਰਾਲਾ ਓਲੰਪਿਕ ਖੇਡਾਂ ਲਈ ਰਾਸ਼ਟਰੀ ਕੈਂਪਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਯੋਜਨਾ ਬਣਾ ਰਿਹਾ ਹੈ, ਪਰ ਬੀਸੀਸੀਆਈ ਨੇ ਹਾਲੇ ਤਕ ਅਜਿਹੀ ਕੋਈ ਯੋਜਨਾ ਨਹੀਂ ਬਣਾਈ ਹੈ। ਰਹਾਣੇ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਹ ਅਪਣੀ ਫ਼ਿਟਨੈਸ 'ਤੇ ਧਿਆਨ ਦੇ ਰਹੇ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement