ਵਿਸ਼ਵ ਕੱਪ ਟਰਾਫੀ ਜਿੱਤਣ ਲਈ ਕਰੋੜਾਂ ਭਾਰਤੀਆਂ ਦੇ ਦਿਲ ਤੋੜਨ ਲਈ ਵੀ ਤਿਆਰ ਹਾਂ : ਮਿਚੇਲ ਸੈਂਟਨਰ

By : JAGDISH

Published : Mar 7, 2026, 8:27 pm IST
Updated : Mar 7, 2026, 8:27 pm IST
SHARE ARTICLE
I am ready to break the hearts of crores of Indians to win the World Cup trophy: Mitchell Santner
I am ready to break the hearts of crores of Indians to win the World Cup trophy: Mitchell Santner

ਟਾਰਗੇਟ ਜੋ ਮਰਜ਼ੀ ਹੋਵੇ, ਉਸ ਨੂੰ ਹਾਸਲ ਕਰਨ ਜਾਂ ਡਿਫੈਂਡ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ : ਸੂਰੀਆ ਕੁਮਾਰ ਯਾਦਵ

ਅਹਿਮਦਾਬਾਦ: ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਅਤੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਬੜਕ ਮਾਰੀ ਹੈ। ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਕਿਹਾ ਕਿ ਉਹ ਟਰਾਫੀ ਜਿੱਤਣ ਲਈ ਕਰੋੜਾਂ ਭਾਰਤੀਆਂ ਪ੍ਰਸ਼ੰਸਕਾਂ ਦੇ ਦਿਲ ਤੋੜਨ ਲਈ ਵੀ ਤਿਆਰ ਹਨ।  ਸੈਂਟਨਰ ਦੇ ਇਸ ਬਿਆਨ 'ਤੇ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਜਵਾਬ ਦਿੱਤਾ  ਕੁਝ ਨਵਾਂ ਲੈ ਕੇ ਆਓ, ਹਰ ਕੋਈ ਇੱਕੋ ਗੱਲ ਕਰ ਰਿਹਾ ਹੈ ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਸੈਂਟਨਰ ਨੇ ਸਵੀਕਾਰ ਕੀਤਾ ਕਿ ਘਰੇਲੂ ਧਰਤੀ 'ਤੇ ਖੇਡਣ ਕਾਰਨ ਭਾਰਤ 'ਤੇ ਖਿਤਾਬ ਜਿੱਤਣ ਦਾ ਦਬਾਅ ਵਧੇਗਾ। ਉਸ ਨੇ ਕਿਹਾ ਕਿ ਭਾਰਤ ਦੇ ਸਿਖਰਲੇ ਕ੍ਰਮ ਦੀਆਂ ਵਿਕਟਾਂ ਮਹੱਤਵਪੂਰਨ ਹੋਣਗੀਆਂ, ਅਤੇ ਸਹੀ ਸਮੇਂ 'ਤੇ ਸ਼ੁਰੂਆਤੀ ਵਿਕਟਾਂ ਲੈਣ ਨਾਲ ਮੈਚ ਦਾ ਰੁਖ਼ ਬਦਲ ਸਕਦਾ ਹੈ । ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਟੀਮ ਦੀ ਜਿੱਤ ਉਸ ਦੇ ਲਈ ਸਟ੍ਰਾਈਕ ਰੇਟ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ । ਟੀਮ ਸਥਿਤੀ ਦੇ ਅਨੁਸਾਰ ਖੇਡੇਗੀ ਅਤੇ ਟੀਚਾ ਜੋ ਵੀ ਹੋਵੇ ਉਸ ਨੂੰ ਪ੍ਰਾਪਤ ਕਰਨ ਜਾਂ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਕਪਤਾਨੀ ਨੂੰ ਲੈ ਕੇ ਸੂਰੀਆ ਕੁਮਾਰ ਯਾਦਵ ਨੇ ਕਿਹਾ ਕਿ ਦੇਸ਼ ਅਤੇ ਟੀਮ ਨੂੰ ਲੀਡ ਕਰਨਾ ਉਨ੍ਹਾਂ ਦੇ ਲਈ ਵੱਡੀ ਗੱਲ ਹੈ। ਫਾਈਨਲ ’ਚ ਦਬਾਅ ਜ਼ਰੂਰ ਰਹੇਗਾ ਪ੍ਰੰਤੂ ਓਨਾ ਹੀ ਉਤਸ਼ਾਹ ਵੀ ਹੈ ਕਿਉਂਕਿ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲੇਗਾ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement