ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ ਪਹਿਲਾ ਮੈਚ
ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਭਾਰਤ ਵਲੋਂ 2-1 ਨਾਲ ਜਿੱਤਣ ਤੋਂ ਬਾਅਦ ਹੁਣ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।
ਮੰਗਲਵਾਰ, 6 ਅਕਤੂਬਰ ਤੋਂ ਲਖਨਊ ਦੇ ਏਕਾਨਾ ਸਟੇਡੀਅਮ ਵਿਖੇ ਲੜੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਸ ਦੇ ਲੜੀ ਦਾ ਦੂਜਾ ਮੈਚ 9 ਅਕਤੂਬਰ ਨੂੰ ਰਾਂਚੀ, ਤੀਜਾ ਮੈਚ 11 ਅਕਤੂਬਰ ਨੂੰ ਇੰਦੌਰ, ਚੌਥਾ ਮੈਚ 14 ਅਕਤੂਬਰ ਨੂੰ ਹੈਦਰਾਬਾਦ ਅਤੇ ਪੰਜਵਾਂ ਤੇ ਆਖ਼ਰੀ ਮੈਚ 17 ਅਕਤੂਬਰ ਨੂੰ ਬੈਂਗਲੁਰੂ ਵਿਖੇ ਖੇਡਿਆ ਜਾਵੇਗਾ।
ਟੀ-20 ਸੀਰੀਜ਼ ਵਿਚ ਵਨਡੇ ਟੀਮ ਵਿਚੋਂ ਸਿਰਫ਼ ਨਮਨ ਧੀਰ, ਕੁਲਦੀਪ ਯਾਦਵ ਅਤੇ ਨੀਤੀਸ਼ ਕੁਮਾਰ ਰੈੱਡੀ ਨੂੰ ਬਰਕਰਾਰ ਰਖਿਆ ਗਿਆ ਹੈ। ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਵਿਚ 8 ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ, ਜਦਕਿ ਸ਼ਾਈ ਹੋਪ ਹੀ ਕਪਤਾਨੀ ਸੰਭਾਲਣਗੇ। (ਏਜੰਸੀ)
