ਭਾਰਤ ਤੋਂ ਇਲਾਵਾ ਕਤਰ, ਦੱਖਣੀ ਕੋਰੀਆ, ਜਰਮਨੀ, ਹੰਗਰੀ, ਤੁਰਕੀ ਅਤੇ ਦੱਖਣੀ ਅਫਰੀਕਾ ਸ਼ਾਮਲ
ਅਹਿਮਦਾਬਾਦ: ਲੋਸ ਏਂਜਲਸ 2036 ਓਲੰਪਿਕ ਦੀ ਮੇਜ਼ਬਾਨੀ ਦੀ ਰੇਸ ਵਿੱਚ ਭਾਰਤ ਸਮੇਤ 7 ਦੇਸ਼ ਸ਼ਾਮਲ ਹਨ। ਇੰਟਰਨੈਸ਼ਨਲ ਓਲੰਪਿਕ ਕਮੇਟੀ (IOC) ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਭਾਰਤ ਤੋਂ ਇਲਾਵਾ ਕਤਰ, ਸਾਊਥ ਕੋਰੀਆ, ਜਰਮਨੀ, ਹੰਗਰੀ, ਤੁਰਕੀਏ ਅਤੇ ਸਾਊਥ ਅਫਰੀਕਾ ਨੇ ਮੇਜ਼ਬਾਨੀ ਵਿੱਚ ਦਿਲਚਸਪੀ ਦਿਖਾਈ ਹੈ। ਇਸ ਦੀ ਛਾਂਟੀ ਦੀ ਪ੍ਰਕਿਰਿਆ 2027 ਵਿੱਚ ਅਤੇ ਫੈਸਲਾ 2029 ਵਿੱਚ ਹੋਵੇਗਾ।
ਭਾਰਤ ਨੇ ਅਹਿਮਦਾਬਾਦ ਨੂੰ ਓਲੰਪਿਕ ਸ਼ਹਿਰ ਚੁਣਿਆ ਹੈ। ਅਹਿਮਦਾਬਾਦ ਨੇ 2030 ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਵੀ ਕਰਨੀ ਹੈ। ਅਹਿਮਦਾਬਾਦ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਮੌਜੂਦ ਹੈ।
