ਖ਼ਬਰਾਂ |

ਤਾਜ਼ਾ |

5 ਵਾਰ ਦਾ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਫੁੱਟਬਾਲ ਵਿਸ਼ਵ ਕੱਪ 2026 ਤੋਂ ਬਾਹਰ
Published : Jul 6, 2026, 3:48 pm IST
Updated : Jul 6, 2026, 3:48 pm IST
SHARE ARTICLE
Five-time world champion Brazil out of 2026 Football World Cup
Five-time world champion Brazil out of 2026 Football World Cup

ਨੇਮਾਰ ਨੇ ਲਿਆ ਸੰਨਿਆਸ, 2-1 ਨਾਲ ਹਰਾ ਕੇ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪਹੁੰਚਿਆ ਨਾਰਵੇ

ਨਿਊ ਜਰਸੀ (ਅਮਰੀਕਾ): 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਫੁੱਟਬਾਲ ਵਰਲਡ ਕੱਪ ਤੋਂ ਬਾਹਰ ਹੋ ਗਈ ਹੈ। ਨਾਰਵੇ ਨੇ ਸੋਮਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਨੂੰ 2-1 ਨਾਲ ਹਰਾਇਆ। ਨਾਰਵੇ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। ਹੁਣ ਉਸ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਇੰਗਲਿਸ਼ ਟੀਮ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ।

ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਇਸ ਹਾਰ ਤੋਂ ਬਾਅਦ ਸੰਨਿਆਸ ਲੈ ਲਿਆ। ਉਨ੍ਹਾਂ ਨੇ ਅਮਰੀਕਾ ਦੇ ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬ੍ਰਾਜ਼ੀਲ ਵੱਲੋਂ ਇੱਕਮਾਤਰ ਗੋਲ ਕੀਤਾ। ਨਾਰਵੇ ਵੱਲੋਂ ਦੋਵੇਂ ਗੋਲ ਐਰਲਿੰਗ ਹਾਲੈਂਡ ਨੇ ਕੀਤੇ।

34 ਸਾਲਾ ਨੇਮਾਰ ਨੇ ਕਿਹਾ, 'ਮੈਂ ਪੂਰੀ ਕੋਸ਼ਿਸ਼ ਕੀਤੀ। ਮੇਰਾ ਸਫ਼ਰ ਇੱਥੋਂ ਹੀ ਸ਼ੁਰੂ ਹੋਇਆ ਸੀ ਅਤੇ ਹੁਣ ਇੱਥੇ ਹੀ ਖ਼ਤਮ ਹੋ ਗਿਆ। ਬ੍ਰਾਜ਼ੀਲ ਲਈ ਮੇਰਾ ਅਧਿਆਏ ਹੁਣ ਖ਼ਤਮ ਹੋ ਚੁੱਕਾ ਹੈ।' ਉਨ੍ਹਾਂ ਨੇ 2010 ਵਿੱਚ ਇਸੇ ਮੈਦਾਨ (ਉਸ ਸਮੇਂ ਦੇ ਮੈਟਲਾਈਫ ਸਟੇਡੀਅਮ) 'ਤੇ ਅਮਰੀਕਾ ਖ਼ਿਲਾਫ਼ ਬ੍ਰਾਜ਼ੀਲ ਲਈ ਡੈਬਿਊ ਕੀਤਾ ਸੀ।

ਬ੍ਰਾਜ਼ੀਲ ਨੂੰ ਪਹਿਲੇ ਹਾਫ਼ ਵਿੱਚ 15ਵੇਂ ਮਿੰਟ ਦੇ ਨੇੜੇ ਬੜ੍ਹਤ ਲੈਣ ਦਾ ਮੌਕਾ ਮਿਲਿਆ। ਵੀਡੀਓ ਅਸਿਸਟ ਰੀਵਿਊ ਯਾਨੀ VAR ਤੋਂ ਬਾਅਦ ਟੀਮ ਨੂੰ ਪੈਨਲਟੀ ਮਿਲੀ, ਪਰ ਬ੍ਰੂਨੋ ਗੁਈਮਾਰੇਸ ਦੇ ਸ਼ਾਟ ਨੂੰ ਨਾਰਵੇ ਦੇ ਗੋਲਕੀਪਰ ਆਰਜਨ ਨੀਲੈਂਡ ਨੇ ਡਾਈਵ ਲਗਾ ਕੇ ਰੋਕ ਦਿੱਤਾ। ਨੀਲੈਂਡ ਨੇ ਗੈਬ੍ਰੀਅਲ ਮਾਰਟੀਨੇਲੀ ਅਤੇ ਵਿਨੀਸੀਅਸ ਜੂਨੀਅਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਅਤੇ ਪਹਿਲੇ ਹਾਫ਼ ਵਿੱਚ ਸਕੋਰ 0-0 ਬਣਾਈ ਰੱਖਿਆ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement