ਹਰਿੰਦਰਪਾਲ ਸਿੰਘ ਨੇ ਜਿਤਿਆ ਵਿਕਟੋਰੀਆ ਓਪਨ
Published : Jul 17, 2017, 6:36 am IST
Updated : Apr 6, 2018, 1:54 pm IST
SHARE ARTICLE
Harinderpal Singh
Harinderpal Singh

ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀ ਸ਼ਾਨਦਾਰ ਖੇਡ ਜਾਰੀ ਰਖਦਿਆਂ ਅੱਜ ਸਕੁਐਸ਼ ਦਾ ਵਿਕਟੋਰੀਆ ਓਪਨ ਖ਼ਿਤਾਬ ਅਪਣੇ ਨਾਮ ਕਰ ਲਿਆ। ਉਸ ਨੇ ਫ਼ਾਈਨਲ ਵਿਚ ਆਸਟ੍ਰੇਲੀਆ ਦੇ..

ਮੈਲਬਰਨ, 16 ਜੁਲਾਈ : ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀ ਸ਼ਾਨਦਾਰ ਖੇਡ ਜਾਰੀ ਰਖਦਿਆਂ ਅੱਜ ਸਕੁਐਸ਼  ਦਾ ਵਿਕਟੋਰੀਆ ਓਪਨ ਖ਼ਿਤਾਬ ਅਪਣੇ ਨਾਮ ਕਰ ਲਿਆ। ਉਸ ਨੇ ਫ਼ਾਈਨਲ ਵਿਚ ਆਸਟ੍ਰੇਲੀਆ ਦੇ ਪਹਿਲਾ ਦਰਜਾ ਪ੍ਰਾਪਤ ਰੈਕਸ ਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲ ਹਰਾ ਕੇ ਇਕ ਹਫ਼ਤੇ ਵਿਚ ਦੂਜਾ ਖ਼ਿਤਾਬ ਜਿੱਤ ਲਿਆ।
ਪਿਛਲੇ ਹਫ਼ਤੇ ਸਾਊਥ ਆਸਟ੍ਰੇਲੀਅਨ ਓਪਨ ਜਿੱਤਣ ਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀ ਸੈਟ ਹਾਰੇ ਬਗ਼ੈਰ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਅਤੇ ਖ਼ਿਤਾਬੀ ਮੁਕਾਬਲੇ ਵਿਚ ਵੀ ਬਿਹਤਰੀਨ ਖੇਡ ਜਾਰੀ ਰਖਦਿਆਂ 77 ਮਿੰਟ ਵਿਚ ਅਪਣੇ ਵਿਰੋਧੀ ਨੂੰ ਹਰਾ ਦਿਤਾ।
ਪਹਿਲੇ ਸੈਟ ਵਿਚ ਭਾਵੇਂ ਹਰਿੰਦਰਪਾਲ ਸਿੰਘ ਸੰਧੂ ਨੂੰ ਹਾਰ ਦਾ  ਸਾਹਮਣਾ ਕਰਨਾ ਪਿਆ ਪਰ ਦੋਹਾਂ ਖਿਡਾਰੀਆਂ ਵਿਚਾਲੇ ਲੰਮੀਆਂ ਰੈਲੀਆਂ ਵੇਖਣ ਨੂੰ ਮਿਲੀਆਂ। ਦੂਜੇ ਸੈਟ ਵਿਚ ਭਾਰਤੀ ਖਿਡਾਰੀ ਨੇ ਅਜਿਹੀ ਰਫ਼ਤਾਰ ਫੜੀ ਕਿ ਆਸਟ੍ਰੇਲੀਅਨ ਖਿਡਾਰੀ ਨੂੰ ਮੈਚ ਵਿਚ ਵਾਪਸੀ ਦਾ ਮੌਕਾ ਨਾ ਦਿਤਾ ਅਤੇ ਲਗਾਤਾਰ ਤਿੰਨ ਸੈਟ ਜਿੱਤ ਕੇ ਮੈਚ ਅਤੇ ਖ਼ਿਤਾਬ ਅਪਣੇ ਨਾਮ ਕਰ ਲਿਆ। ਹਰਿੰਦਰਪਾਲ ਸਿੰਘ ਨੇ ਇਸ ਸਾਲ ਚੌਥਾ ਖ਼ਿਤਾਬ ਜਿਤਿਆ ਹੈ।
ਇਥੇ ਦਸਣਾ ਬਣਦਾ ਹੈ ਕਿ ਹਰਿੰਦਰਪਾਲ ਸਿੰਘ ਨੇ ਕਲ ਹੋਏ ਸੈਮੀਫ਼ਾਈਨਲ ਵਿਚ ਨੀਦਰਲੈਂਡਜ਼ ਦੇ ਪੈਡਰੋ ਸ਼ਵੀਰਟਮੈਨ ਨੂੰ ਹਰਾਇਆ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement