Women's Premier League: ਮਹਿਲਾ ਕ੍ਰਿਕਟਰ ’ਚ ਹੁਣ ਤਕ ਦੀ ਸੱਭ ਤੋਂ ਤੇਜ਼ ਗੇਂਦਬਾਜੀ ਕਰ ਦੱਖਣੀ ਅਫਰੀਕਾ ਦੀ ਸ਼ਬਨੀਮ ਨੇ ਰਚਿਆ ਇਤਿਹਾਸ
Published : Mar 6, 2024, 2:49 pm IST
Updated : Mar 6, 2024, 2:49 pm IST
SHARE ARTICLE
Shabnim Ismail
Shabnim Ismail

ਇਹ ਪਹਿਲੀ ਵਾਰ ਹੈ ਕਿ ਮਹਿਲਾ ਕ੍ਰਿਕਟ 'ਚ ਕਿਸੇ ਗੇਂਦਬਾਜ਼ ਨੇ 130 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਹੈ।

Women's Premier League: ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੇ ਮਹਿਲਾ ਕ੍ਰਿਕਟ ਵਿਚ ਹੁਣ ਤਕ ਦੀ ਸੱਭ ਤੋਂ ਤੇਜ਼ ਗੇਂਦ ਸੁੱਟ ਕੇ ਨਵਾਂ ਇਤਿਹਾਸ ਰਚ ਦਿਤਾ ਹੈ। ਗੇਂਦ ਦੀ ਗਤੀ ਨੂੰ ਮਾਪਣ ਵਾਲੀ ਮਸ਼ੀਨ 'ਸਪੀਡ ਗਨ' ਦੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਹਿਲਾ ਕ੍ਰਿਕਟ 'ਚ ਕਿਸੇ ਗੇਂਦਬਾਜ਼ ਨੇ 130 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਹੈ।

ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐਲ.) 'ਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਇਸਮਾਈਲ ਨੇ ਇਥੇ ਦਿੱਲੀ ਕੈਪੀਟਲਸ ਵਿਰੁਧ ਮੈਚ ਦੌਰਾਨ 132.1 ਕਿਲੋਮੀਟਰ (80.08 ਮੀਲ ਪ੍ਰਤੀ ਘੰਟਾ) ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਨਵਾਂ ਰਿਕਾਰਡ ਬਣਾਇਆ। ਮਹਿਲਾ ਕ੍ਰਿਕਟ 'ਚ ਇਹ ਸੱਭ ਤੋਂ ਤੇਜ਼ ਗੇਂਦ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਦੇ ਪੈਡ ਨਾਲ ਟਕਰਾਈ।  

ਮੰਗਲਵਾਰ ਨੂੰ ਖੇਡੇ ਗਏ ਮੈਚ ਦੇ ਤੀਜੇ ਓਵਰ ਦੀ ਇਹ ਦੂਜੀ ਗੇਂਦ ਸੀ। ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਐਲਬੀਡਬਲਯੂ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿਤਾ। ਦੱਖਣੀ ਅਫਰੀਕਾ ਲਈ ਪਿਛਲੇ ਅੱਠ ਮਹਿਲਾ ਟੀ-20 ਵਿਸ਼ਵ ਕੱਪਾਂ ਵਿਚ ਹਿੱਸਾ ਲੈਣ ਵਾਲੀ ਇਸਮਾਈਲ ਨੇ ਪਿਛਲੇ ਸਾਲ ਅਪਣੀ ਧਰਤੀ ’ਤੇ ਖੇਡੇ ਗਏ ਮੁਕਾਬਲੇ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ 2016 'ਚ ਵੈਸਟਇੰਡੀਜ਼ ਖਿਲਾਫ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਇਸਮਾਈਲ ਨੇ 2022 ਵਿਚ ਮਹਿਲਾ ਵਿਸ਼ਵ ਕੱਪ ਦੌਰਾਨ ਦੋ ਵਾਰ 127 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਸੀ।

ਮੈਚ ਤੋਂ ਬਾਅਦ ਜਦੋਂ ਇਸਮਾਈਲ ਤੋਂ ਇਸ ਰਿਕਾਰਡ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਜਦੋਂ ਮੈਂ ਗੇਂਦਬਾਜ਼ੀ ਕਰਦੀ ਹਾਂ ਤਾਂ ਮੈਂ ਵੱਡੀ ਸਕਰੀਨ ਵੱਲ ਨਹੀਂ ਦੇਖਦੀ।'' ਹਾਲਾਂਕਿ ਇਸਮਾਈਲ ਇਸ ਮੈਚ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਚਾਰ ਓਵਰਾਂ ਵਿਚ 46 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਮੈਚ ਵਿਚ ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 29 ਦੌੜਾਂ ਨਾਲ ਹਰਾਇਆ।

(For more Punjabi news apart from Shabnim Ismail fastest ball in Women's Premier League, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement