ਖ਼ਬਰਾਂ |

ਤਾਜ਼ਾ |

ਕ੍ਰਿਸਟੀਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ, 23 ਸਾਲਾਂ ਦੇ ਇਤਿਹਾਸਕ ਸਫ਼ਰ ਦਾ ਅੰਤ
Published : Nov 5, 2026, 4:35 pm IST
Updated : Nov 5, 2026, 4:35 pm IST
SHARE ARTICLE
Cristiano Ronaldo retires from international football, ending a historic 23-year journey
Cristiano Ronaldo retires from international football, ending a historic 23-year journey

ਪੁਰਤਗਾਲ ਦੇ ਦਿੱਗਜ ਫੁੱਟਬਾਲਰ ਨੇ ਸਭ ਤੋਂ ਵੱਧ 146 ਗੋਲ ਕੀਤੇ

Cristiano Ronaldo Retires: ਫੁੱਟਬਾਲ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਕ੍ਰਿਸਟਿਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਪੁਰਤਗਾਲੀ ਸਟਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਨਵੰਬਰ ਦੇ ਅੰਤਰਰਾਸ਼ਟਰੀ ਬ੍ਰੇਕ ਤੋਂ ਬਾਅਦ ਉਹ ਰਾਸ਼ਟਰੀ ਟੀਮ ਦੀ ਮਸ਼ਹੂਰ ਨੰਬਰ-7 ਜਰਸੀ ਵਾਪਸ ਕਰ ਦੇਣਗੇ। ਰੋਨਾਲਡੋ 234 ਮੈਚਾਂ ਵਿੱਚ 146 ਗੋਲਾਂ ਨਾਲ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਅਤੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਵਜੋਂ ਵਿਦਾ ਹੋ ਰਹੇ ਹਨ।

23 ਸਾਲ ਤੱਕ ਨੰਬਰ-7 ਜਰਸੀ ਦੀ ਨਿਭਾਈ ਜ਼ਿੰਮੇਵਾਰੀ

ਵੀਡੀਓ ਸੰਦੇਸ਼ ਵਿੱਚ ਰੋਨਾਲਡੋ ਨੇ ਕਿਹਾ ਕਿ ਪੁਰਤਗਾਲ ਦੀ ਨੰਬਰ-7 ਜਰਸੀ ਕਦੇ ਸਿਰਫ਼ ਉਨ੍ਹਾਂ ਦੀ ਨਹੀਂ ਸੀ, ਸਗੋਂ ਇਹ ਪੂਰੇ ਦੇਸ਼ ਦੀਆਂ ਉਮੀਦਾਂ ਅਤੇ ਸੁਪਨਿਆਂ ਦਾ ਪ੍ਰਤੀਕ ਸੀ। ਉਨ੍ਹਾਂ ਕਿਹਾ ਕਿ ਪਿਛਲੇ 23 ਸਾਲਾਂ ਤੱਕ ਇਸ ਜਰਸੀ ਨੂੰ ਪਹਿਨਣਾ, ਇਸ ਦਾ ਸਤਿਕਾਰ ਕਰਨਾ ਅਤੇ ਦੁਨੀਆ ਭਰ ਦੇ ਸਟੇਡੀਅਮਾਂ ਵਿੱਚ ਇਸ ਦੀ ਪ੍ਰਤੀਨਿਧਤਾ ਕਰਨਾ ਉਨ੍ਹਾਂ ਲਈ ਮਾਣ ਅਤੇ ਜ਼ਿੰਮੇਵਾਰੀ ਦੋਵੇਂ ਰਿਹਾ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement