ਨੀਰਜ ਨੇ ਅਪਣਾ ਰਾਸ਼ਟਰੀ ਰਿਕਾਰਡ ਤੋੜਿਆ, ਦੋਹਾ ਡਾਇਮੰਡ ਲੀਗ 'ਚ ਚੌਥੇ ਸਥਾਨ 'ਤੇ ਰਹੇ
Published : May 5, 2018, 6:13 pm IST
Updated : May 5, 2018, 6:13 pm IST
SHARE ARTICLE
Neeraj Chopra
Neeraj Chopra

ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਪਹਿਲੀ ਡਾਇਮੰਡ ਲੀਗ ਸੀਰੀਜ਼ ਮੁਕਾਬਲੇ 'ਚ 87.43 ਮੀਟਰ ਦੂਰ ਤਕ ਭਾਲਾ ਸੁੱਟ ਕੇ ਅਪਣਾ ਰਾਸ਼ਟਰੀ ਰਿਕਾਰਡ ਤੋੜਿਆ, ਹਾਲਾਂਕਿ ਉਹ...

ਦੋਹਾ, 5 ਮਈ : ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਪਹਿਲੀ ਡਾਇਮੰਡ ਲੀਗ ਸੀਰੀਜ਼ ਮੁਕਾਬਲੇ 'ਚ 87.43 ਮੀਟਰ ਦੂਰ ਤਕ ਭਾਲਾ ਸੁੱਟ ਕੇ ਅਪਣਾ ਰਾਸ਼ਟਰੀ ਰਿਕਾਰਡ ਤੋੜਿਆ, ਹਾਲਾਂਕਿ ਉਹ ਇਸ 'ਚ ਚੌਥੇ ਸਥਾਨ 'ਤੇ ਰਹੇ।

Neeraj Chopra Neeraj Chopra

ਹਾਲ 'ਚ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਤਮਗਾ ਜਿੱਤਣ ਵਾਲੇ ਨੀਰਜ ਦੇ ਸਾਹਮਣੇ ਓਲੰਪਿਕ ਚੈਂਪਿਅਨ ਥਾਮਸ ਰੋਹਲਰ, ਵਿਸ਼ਵ ਚੈਂਪਿਅਨ ਜੋਹਾਨੇਸ ਵੇਟਰ ਅਤੇ ਆਂਡਰਿਆਸ ਹਾਫ਼ਮੈਨ ਵਰਗੇ ਧੁਰੰਧਰ ਸਨ, ਜੋ 90 ਮੀਟਰ ਦੇ ਕਲੱਬ 'ਚ ਸ਼ਾਮਲ ਹਨ ਪਰ ਇਸ 22 ਸਾਲ ਦੇ ਭਾਰਤੀ ਨੇ ਦੂਜੀ ਕੋਸ਼ਿਸ਼ 'ਚ 87.43 ਮੀਟਰ ਦੂਰ ਤਕ ਭਾਲਾ ਸੁਟਿਆ ਅਤੇ 86.48 ਮੀਟਰ ਦਾ ਰਾਸ਼ਟਰੀ ਰਿਕਾਰਡ ਤੋਡ਼ ਦਿਤਾ।

Neeraj Chopra Neeraj Chopra

ਨੀਰਜ ਨੇ ਪੋਲੈਂਡ 'ਚ 2016 ਵਿਸ਼ਵ ਜੂਨੀਅਰ ਚੈਂਪਿਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਣ ਦੌਰਾਨ 86.48 ਮੀਟਰ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ ਜੋ ਹੁਣ ਵੀ ਵਿਸ਼ਵ ਜੂਨੀਅਰ ਰਿਕਾਰਡ ਹੈ। ਉਨ੍ਹਾਂ ਨੇ 81.17 ਮੀਟਰ ਤੋਂ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ 87.78 ਮੀਟਰ ਭਾਲਾ ਸੁਟਿਆ। ਛੇਵੇਂ ਅਤੇ ਅੰਤਮ ਕੋਸ਼ਿਸ਼ 'ਚ ਉਨ੍ਹਾਂ ਨੇ 81.06 ਮੀਟਰ ਦਾ ਭਾਲਾ ਸੁੱਟਿਆ।

Neeraj Chopra Neeraj Chopra

ਰੋਹਲਰ ਨੇ 91.78 ਮੀਟਰ ਨਾਲ ਸੋਨਾ, ਵੇਟਰ ਨੇ 91.56 ਮੀਟਰ ਨਾਲ ਸਿਲਵਰ ਅਤੇ ਹਾਫਮੈਨ ਨੇ 90.08 ਮੀਟਰ ਨਾਲ ਕਾਂਸੀ ਤਮਗਾ ਹਾਸਲ ਕੀਤਾ। ਨੀਰਜ ਹੁਣ 26 ਮਈ ਨੂੰ ਡਾਇਮੰਡ ਲੀਗ ਸੀਰੀਜ਼ ਦੇ ਦੂਜੇ ਪੜਾਅ 'ਚ ਭਾਗ ਲੈਣਗੇ ਜਿਸ 'ਚ ਫਿਰ ਉਨ੍ਹਾਂ ਦਾ ਸਾਹਮਣਾ ਇਨ੍ਹਾਂ ਧੁਰੰਧਰਾਂ ਨਾਲ ਹੋਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement