ਪ੍ਰੋ ਕਬੱਡੀ ਲੀਗ: ਪੁਣੇਰੀ ਪਲਟਨ ਨੇ ਤੇਲਗੂ ਨੂੰ 53-50 ਨਾਲ ਹਰਾਇਆ
Published : Oct 4, 2019, 9:25 am IST
Updated : Oct 6, 2019, 9:58 am IST
SHARE ARTICLE
Telugu Titans vs Puneri Paltans
Telugu Titans vs Puneri Paltans

ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ ਵਿਚ ਤੇਲਗੂ ਟਾਇੰਟਸ ਨੂੰ 53-50 ਨਾਲ ਹਰਾਇਆ।

ਪ੍ਰੋ ਕਬੱਡੀ ਲੀਗ 2019: ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ ਵਿਚ ਤੇਲਗੂ ਟਾਇੰਟਸ ਨੂੰ 53-50 ਨਾਲ ਹਰਾਇਆ। ਪੁਣੇ ਲਈ ਮਨਜੀਤ ਨੇ 12, ਸੁਸ਼ਾਂਤ ਨੇ 11 ਅਤੇ ਸੁਰਜੀਤ ਸਿੰਘ ਨੇ ਸੱਤ ਟੈਕਲ ਲਗਾਏ। ਇਸ ਹਾਰ ਨਾਲ ਤੇਲਗੂ ਟਾਇੰਟਸ ਦੀਆਂ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ ਹੈ। ਯੂਪੀ ਯੋਧਾ ਅਤੇ ਟਾਇੰਟਸ ਦੇ ਬਰਾਬਰ ਅੰਕ ਹਨ।

Telugu Titans vs Puneri PaltansTelugu Titans vs Puneri Paltans

ਹੁਣ ਤੱਕ ਸਿਰਫ ਦਬੰਗ ਦਿੱਲੀ, ਬੰਗਾਲ ਵਾਰੀਅਰਜ਼ ਅਤੇ ਯੂ ਮੁੰਬਾ ਪਲੇਆਫ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇ ਹਨ। ਬਾਕੀ ਟੀਮਾਂ ਹਾਲੇ ਵੀ ਪਲੇਆਫ ਵਿਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਪਲੇਆਫ ਵਿਚ ਜਗ੍ਹਾ ਪ੍ਰਾਪਤ ਕਰਨ ਲਈ ਇਕ ਜਿੱਤ ਦੂਰ ਯੂਪੀ ਯੋਧਾ ਦੀ ਟੀਮ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਘਰੇਲੂ ਪੜਾਅ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਿਛਲੇ ਸੀਜ਼ਨ ਦੇ ਰਿਕਾਰਡ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗੀ।

Telugu Titans vs Puneri PaltansTelugu Titans vs Puneri Paltans

ਟੀਮ ਨੇ ਘਰੇਲੂ ਪੜਾਅ ਦਾ ਪਹਿਲਾ ਮੈਚ ਦਬੰਗ ਦਿੱਲੀ ਖਿਲਾਫ ਖੇਡਣਾ ਹੈ। ਪਿਛਲੇ ਪੜਾਅ ਵਿਚ ਟੀਮ ਨੇ ਸੈਮੀਫਾਈਨਲ ਤੱਕ ਸਫ਼ਰ ਤੈਅ ਕੀਤਾ ਸੀ ਪਰ ਘਰੇਲੂ ਪੜਾਅ ਦੇ ਪੰਜ ਮੈਚਾਂ ਵਿਚ ਉਸ ਨੂੰ ਜਿੱਤ (ਤਿੰਨ ਹਾਰ ਅਤੇ 2 ਟਾਈ) ਨਸੀਬ ਨਹੀਂ ਹੋਈ। ਟੀਮ ਦੇ ਮੁੱਖ ਕੋਚ ਨੇ ਕਿਹਾ ਕਿ ਅਸੀਂ ਪਿਛਲੀਆਂ ਗਲਤੀਆਂ ਤੋਂ ਸਿੱਖਿਆ ਹੈ ਅਤੇ ਇਸ ਵਾਰ ਵਧੀਆ ਪ੍ਰਦਰਸ਼ਨ ਕਰਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement