ਸਚਿਨ ਤੇਂਦੁਲਕਰ ਦਾ 37 ਸਾਲ ਪੁਰਾਣਾ ਰਿਕਾਰਡ ਟੁੱਟਿਆ
ਮੈਨਚੇਸਟਰ : ਵੈਭਵ ਸੂਰਿਆਵੰਸ਼ੀ ਭਾਰਤ ਲਈ ਸਭ ਤੋਂ ਘੱਟ ਉਮਰ ਵਿੱਚ ਡੈਬਿਊ ਕਰਨ ਵਾਲੇ ਕ੍ਰਿਕਟਰ ਬਣ ਗਏ ਹਨ। ਉਹ 15 ਸਾਲ 99 ਦਿਨਾਂ ਦੀ ਉਮਰ ਵਿੱਚ ਇੰਗਲੈਂਡ ਖ਼ਿਲਾਫ਼ ਅੱਜ ਸ਼ਨੀਵਾਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡ ਰਹੇ ਹਨ । ਵੈਭਵ ਸੂਰਿਆਵੰਸ਼ੀ ਨੂੰ ਤਿਲਕ ਵਰਮਾ ਨੇ ਡੈਬਿਊ ਕੈਪ ਦਿੱਤੀ।
ਵੈਭਵ ਨੇ ਸ਼ੇਫਾਲੀ ਵਰਮਾ ਅਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ । ਸ਼ੇਫਾਲੀ ਨੇ 15 ਸਾਲ 239 ਦਿਨ ਅਤੇ ਸਚਿਨ ਨੇ 16 ਸਾਲ 205 ਦਿਨਾਂ ਦੀ ਉਮਰ ਵਿੱਚ ਭਾਰਤ ਲਈ ਪਹਿਲਾ ਮੈਚ ਖੇਡਿਆ ਸੀ ।
ਭਾਰਤ ਨੇ ਦੂਜੇ ਟੀ-20 ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਵੈਭਵ ਸੂਰਿਆਵੰਸ਼ੀ ਨੇ ਜਿਸ ਮੈਦਾਨ 'ਤੇ ਭਾਰਤ ਲਈ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ, ਉਸੇ ਓਲਡ ਟ੍ਰੈਫਰਡ ਮੈਨਚੈਸਟਰ ਵਿੱਚ ਸਚਿਨ ਤੇਂਦੁਲਕਰ ਨੇ 14 ਅਗਸਤ 1990 ਨੂੰ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਸੀ । ਉਦੋਂ 17 ਸਾਲ 112 ਦਿਨਾਂ ਦੀ ਉਮਰ ਵਿੱਚ ਸਚਿਨ ਨੇ ਇੰਗਲੈਂਡ ਖ਼ਿਲਾਫ਼ ਨਾਬਾਦ 119 ਦੌੜਾਂ ਬਣਾ ਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ।
