ਖ਼ਬਰਾਂ |

ਤਾਜ਼ਾ |

ਫੁੱਟਬਾਲ ਮੈਦਾਨ ’ਤੇ ਦਰਦਨਾਕ ਹਾਦਸਾ, ਗੋਲਕੀਪਰ ਨਾਲ ਟਕਰਾਉਣ ਤੋਂ ਬਾਅਦ ਸਪੈਨਿਸ਼ ਫੁੱਟਬਾਲਰ ਜੀਸਸ ਡੀ ਮਿਗੁਏਲ ਦੀ ਮੌਤ
Published : Nov 3, 2026, 5:32 pm IST
Updated : Nov 3, 2026, 5:32 pm IST
SHARE ARTICLE
Tragic accident on football field, Spanish footballer Jesus de Miguel dies after colliding with goalkeeper
Tragic accident on football field, Spanish footballer Jesus de Miguel dies after colliding with goalkeeper

ਤੇਨੇਰਿਫੇ ਕਲੱਬ ਦੇ ਸਟ੍ਰਾਈਕਰ ਜੀਸਸ ਡੀ ਮਿਗੁਏਲ ਦੀ ਅਲਮੇਦਾ ਦੇ ਗੋਲਕੀਪਰ ਨਾਲ ਹੋ ਗਈ ਸੀ ਟੱਕਰ

ਮੈਡ੍ਰਿਡ: ਸਪੇਨ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਫੁੱਟਬਾਲ ਮੈਚ ਦੌਰਾਨ ਗੋਲਕੀਪਰ ਨਾਲ ਜ਼ੋਰਦਾਰ ਟੱਕਰ ਹੋਣ ਕਾਰਨ 30 ਸਾਲਾ ਸਪੈਨਿਸ਼ ਫੁੱਟਬਾਲਰ ਜੀਸਸ ਡੀ ਮਿਗੁਏਲ ਅਲਮੇਦਾ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਪੇਨ ਦੇ ਸੈਕਿੰਡ ਡਿਵੀਜ਼ਨ ਫੁੱਟਬਾਲ ਮੈਚ ਦੇ ਦੌਰਾਨ ਵਾਪਰਿਆ।

ਮੈਚ ਦੇ ਆਖਰੀ ਪਲਾਂ ਵਿੱਚ ਤੇਨੇਰਿਫੇ ਕਲੱਬ ਦੇ ਸਟ੍ਰਾਈਕਰ ਜੀਸਸ ਡੀ ਮਿਗੁਏਲ ਮਿਡਫੀਲਡ ਵਿੱਚ ਗੇਂਦ ਲੈ ਕੇ ਅੱਗੇ ਵੱਧ ਰਹੇ ਸਨ। ਇਸ ਦੌਰਾਨ ਐਫ.ਸੀ. ਅੰਡੋਰਾ ਦੇ ਗੋਲਕੀਪਰ ਜੀਸਸ ਓਵੋਨੋ ਆਪਣਾ ਗੋਲ ਛੱਡ ਕੇ ਤੇਜ਼ੀ ਨਾਲ ਬਾਹਰ ਆਏ ਅਤੇ ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਗੋਲਕੀਪਰ ਦਾ ਗੋਡਾ ਜੀਸਸ ਡੀ ਮਿਗੁਏਲ ਦੀ ਛਾਤੀ ਨਾਲ ਜਾ ਟਕਰਾਇਆ, ਜਿਸ ਕਾਰਨ ਉਹ ਮੈਦਾਨ 'ਤੇ ਹੀ ਬੇਹੋਸ਼ ਹੋ ਗਏ। ਇਸ ਟੱਕਰ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਗਿਆ।

ਹਾਦਸੇ ਤੋਂ ਤੁਰੰਤ ਬਾਅਦ ਮੈਚ ਰੋਕ ਦਿੱਤਾ ਗਿਆ ਅਤੇ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਕਲੱਬ ਨੇ ਕੀਤੀ ਪੁਸ਼ਟੀ

ਕਲੱਬ ਵੱਲੋਂ ਮੰਗਲਵਾਰ, 3 ਨਵੰਬਰ ਨੂੰ ਸਵੇਰੇ 8 ਵਜੇ ਜੀਸਸ ਡੀ ਮਿਗੁਏਲ ਦੇ ਦੇਹਾਂਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ। ਕਲੱਬ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਹਮਦਰਦੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement