ਵਿਨੋਦ ਕਾਂਬਲੀ ਤੇ ਉਸ ਦੀ ਪਤਨੀ ਵਿਰੁਧ ਮਾਰਕੁੱਟ ਦੇ ਦੋਸ਼ ਤਹਿਤ ਐਫ਼.ਆਈ.ਆਰ. ਦਰਜ
Published : Jul 2, 2018, 6:44 pm IST
Updated : Jul 2, 2018, 6:44 pm IST
SHARE ARTICLE
vinod kambli,  andrea hewitt
vinod kambli, andrea hewitt

ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। ਵਿਨੋਦ ਕਾਂਬਲੀ 'ਤੇ ਸਿੰਗਰ ਅਤੇ ਕੰਪੋਜ਼ਰ ਅੰਕਿਤ ...

ਨਵੀਂ ਦਿੱਲੀ, 2 ਜੁਲਾਈ : ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। ਵਿਨੋਦ ਕਾਂਬਲੀ 'ਤੇ ਸਿੰਗਰ ਅਤੇ ਕੰਪੋਜ਼ਰ ਅੰਕਿਤ ਤਿਵਾੜੀ ਦੇ ਪਿਤਾ ਨਾਲ ਮਾਰਕੁੱਟ ਦਾ ਦੋਸ਼ ਲੱਗਾ ਹੈ। ਮੁੰਬਈ ਮਿਰਰ ਦੀਆਂ ਖਬਰਾਂ ਮੁਤਾਬਕ ਮੁੰਬਈ ਦੇ ਮਲਾਡ 'ਚ ਵਿਨੋਦ ਕਾਂਬਲੀ ਅਤੇ ਉਨ੍ਹਾਂ ਪਤਨੀ ਐਂਡਰਿਆ ਘੁੰਮਣ ਗਏ ਸਨ ਜਿੱਥੇ ਉਨ੍ਹਾਂ ਦੀ ਅੰਕਿਤ ਤਿਵਾੜੀ ਦੇ ਨਾਲ ਮਾਰਕੁੱਟ ਹੋ ਗਈ।

aavinod kambli

ਵਿਨੋਦ ਕਾਂਬਲੀ ਦੀ ਪਤਨੀ ਐਂਡਰਿਆ ਨੇ ਦੋਸ਼ ਲਗਾਇਆ ਹੈ ਕਿ ਆਰ ਦੇ ਤਿਵਾੜੀ ਨੇ ਉਨ੍ਹਾਂ ਨੂੰ ਜਾਣ ਬੁੱਝ ਕੇ ਛੂਹਿਆ ਜਿਸ ਦੇ ਬਾਅਦ ਇਹ ਘਟਨਾ ਹੋਈ, ਦੋਸ਼ ਹੈ ਕਿ ਵਿਨੋਦ ਕਾਂਬਲੀ ਨੇ ਅੰਕਿਤ ਤਿਵਾੜੀ ਦੇ ਪਿਤਾ ਨੂੰ ਮੁੱਕਾ ਮਾਰਿਆ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਨੂੰ ਮਾਰਨ ਲਈ ਜੁੱਤੀ ਲਾ ਲਈ, ਤਿਵਾੜੀ ਅਤੇ ਉਨ੍ਹਾਂ ਦੇ ਬੇਟੇ ਨੇ ਮੁੰਬਈ ਦੇ ਬਾਂਗੂਰ ਨਗਰ ਪੁਲਸ ਥਾਣੇ 'ਚ ਵਿਨੋਦ ਕਾਂਬਲੀ ਅਤੇ ਉਨ੍ਹਾਂ ਦੀ ਪਤਨੀ ਦੇ ਖਿਲਾਫ ਕੇਸ ਦਰਜ ਕਰਾ ਦਿੱਤਾ ਹੈ।   

vinod kamblivinod kambli

ਆਰ.ਕੇ ਤਿਵਾੜੀ ਦੇ ਬੇਟੇ ਅੰਕੁਰ ਨੇ ਬਿਆਨ ਦਿੱਤਾ,' ਐਤਵਾਰ ਦੇ ਦਿਨ ਮਾਲ 'ਚ ਭੀੜ ਸੀ, ਮੇਰੇ ਪਿਤਾ ਬੇਟੀ ਨੂੰ ਗੇਮਿੰਗ ਜ਼ੋਨ ਤੋਂ ਫੂਡ ਕੋਰਟ ਲਿਆ ਰਹੇ ਸਨ, ਮੇਰੇ ਪਿਤਾ ਨੂੰ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਦਾ ਹੱਥ ਕਿਸੇ ਨਾਲ ਟੱਚ ਹੋ ਗਿਆ ਹੈ, ਇਸਦੇ ਬਾਅਦ ਮੇਰੇ ਪਿਤਾ ਜੀ ਦੇ ਮੂੰਹ 'ਤੇ ਮੁੱਕਾ ਪਿਆ। ਇਸ ਦੇ ਬਾਅਦ ਉਹ ਫੂਡ ਕੋਰਟ ਆਏ ਅਤੇ ਮੈਨੂੰ ਦੱਸਿਆ. ਮੈਂ ਕਾਂਬਲੀ ਦੇ ਕੋਲ ਗੱਲ ਕਰਨ ਗਿਆ ਤਾਂ ਕਾਂਬਲੀ ਨੇ ਮੇਰੇ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਕਾਂਹਲੀ ਦੀ ਪਤਨੀ ਨੇ ਮੈਨੂੰ ਮਾਰਨ ਲਈ ਜੁੱਤੀ ਲਾ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement