ਖ਼ਬਰਾਂ |

ਤਾਜ਼ਾ |

ਇਸ ਵਾਰੀ ਬੈਂਗਲੁਰੂ ’ਚ ਨਹੀਂ ਹੋਵੇਗੀ ਆਰ.ਸੀ.ਬੀ. ਦੀ ਜਿੱਤ ਦੀ ਪਰੇਡ
Published : Jun 2, 2026, 8:17 am IST
Updated : Jun 2, 2026, 8:17 am IST
SHARE ARTICLE
This time RCB's victory parade will not be held in Bengaluru.
This time RCB's victory parade will not be held in Bengaluru.

ਪ੍ਰਸ਼ੰਸਕ ਘਰਾਂ ਦੇ ਅੰਦਰ ਹੀ ਮਨਾਉਣਗੇ ਜਸ਼ਨ

ਅਹਿਮਦਾਬਾਦ : ਰੋਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਪ੍ਰਸ਼ੰਸਕਾਂ ਲਈ ਇਕ  ਨਿਰਾਸ਼ਾਜਨਕ ਖ਼ਬਰ ’ਚ ਬੈਂਗਲੁਰੂ ਦੀਆਂ ਸੜਕਾਂ ’ਤੇ ਇਸ ਵਾਰੀ ਕੋਈ ਜੇਤੂ ਪਰੇਡ ਨਹੀਂ ਹੋਵੇਗੀ। ਐਤਵਾਰ ਨੂੰ ਗੁਜਰਾਤ ਟਾਈਟਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. (ਆਈ.ਪੀ.ਐਲ.) ਖਿਤਾਬ ਜਿੱਤਣ ਦੇ ਬਾਵਜੂਦ, ਫਰੈਂਚਾਈਜ਼ੀ ਨੇ ਪਿਛਲੇ ਸਾਲ ਦੀ ਪਰੇਡ ਦੌਰਾਨ ਹੋਈ ਭਾਜੜ ਵਰਗੀ ਘਟਨਾ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਹੈ। ਇਸ ਭਾਜੜ ਵਿਚ 11 ਪ੍ਰਸ਼ੰਸਕਾਂ ਦੀ ਜਾਨ ਚਲੀ ਗਈ ਸੀ।

ਆਰ.ਸੀ.ਬੀ. ਦੇ ਕਪਤਾਨ ਰਜਤ ਪਾਟੀਦਾਰ ਨੇ ਲਗਾਤਾਰ ਦੂਜਾ ਆਈ.ਪੀ.ਐਲ. ਖਿਤਾਬ ਜਿੱਤਣ ਤੋਂ ਬਾਅਦ ਇਹ ਟਰਾਫੀ ਪਿਛਲੇ ਸਾਲ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਭਾਜੜ ਵਿਚ ਜਾਨ ਗੁਆਉਣ ਵਾਲੇ 11 ਪ੍ਰਸ਼ੰਸਕਾਂ ਨੂੰ ਸਮਰਪਿਤ ਕੀਤੀ ਹੈ। ਗੁਜਰਾਤ ਟਾਈਟਨਸ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਪਾਟੀਦਾਰ ਭਾਵੁਕ ਹੋ ਗਏ। ਉਨ੍ਹਾਂ ਕਿਹਾ, ‘‘ਜ਼ਾਹਰ ਹੈ ਕਿ ਤੁਹਾਨੂੰ ਬੁਰਾ ਲਗਦਾ  ਹੈ। ਤੁਸੀਂ ਮੈਚ ਜਿੱਤਣ ਤੋਂ ਬਾਅਦ ਅਪਣੇ  ਪ੍ਰਸ਼ੰਸਕਾਂ ਨੂੰ ਗੁਆ ਦਿਤਾ। ਉਹ ਸਿਰਫ਼ ਪ੍ਰਸ਼ੰਸਕ ਨਹੀਂ ਸਨ, ਉਹ ਪਰਵਾਰ  ਦੇ ਮੈਂਬਰ ਸਨ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਹਮੇਸ਼ਾ ਇਹ ਟਰਾਫੀ ਉਨ੍ਹਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਬੱਸ ਇਹੀ ਹੈ। ਮੇਰੇ ਕੋਲ ਉਸ ਭਾਵਨਾ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ।’’ ਪੀੜਤਾਂ ਦੇ ਸਨਮਾਨ ਵਿਚ ਆਰ.ਸੀ.ਬੀ. ਖਿਡਾਰੀਆਂ ਨੇ ਇਸ ਸੀਜ਼ਨ ‘11’ ਨੰਬਰ ਦੀ ਜਰਸੀ ਵੀ ਪਹਿਨੀ ਸੀ।

ਇਸ ਤੋਂ ਇਲਾਵਾ, ਕਰਨਾਟਕ ਦੇ ਨਵੇਂ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦਾ ਸਹੁੰ ਚੁੱਕ ਸਮਾਗਮ ਵੀ ਉਸੇ ਦਿਨ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਲੋਕ ਭਵਨ ਵਿਖੇ ਹੋਣ ਜਾ ਰਿਹਾ ਹੈ। ਇਸ ਸਿਆਸੀ ਸਮਾਗਮ ਕਾਰਨ ਭਾਰੀ ਭੀੜ ਇਕੱਠੀ ਹੋਣ ਦੀ ਉਮੀਦ ਹੈ ਅਤੇ ਪੁਲਿਸ ਲਈ ਸੁਰੱਖਿਆ ਦੇ ਦੋਹਰੇ ਪ੍ਰਬੰਧ ਕਰਨਾ ਮੁਸ਼ਕਲ ਹੋਵੇਗਾ। ਆਰ.ਸੀ.ਬੀ. ਦੇ ਇਕ  ਸੂਤਰ ਨੇ ਦਸਿਆ , ‘‘ਬੈਂਗਲੁਰੂ ਵਿਚ ਕਿਸੇ ਵੀ ਗਤੀਵਿਧੀ ਦੀ ਸੰਭਾਵਨਾ ਬਹੁਤ ਘੱਟ ਹੈ। ਕੁੱਝ  ਹਦਾਇਤਾਂ ਲਾਗੂ ਹਨ, ਅਤੇ ਸਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਪਵੇਗੀ।’’

ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਜਨਤਕ ਤੌਰ ’ਤੇ ਜਸ਼ਨ ਨਾ ਮਨਾਉਣ ਦੀ ਸਖ਼ਤ ਹਦਾਇਤ ਦਿਤੀ  ਹੈ। ਉਨ੍ਹਾਂ ਕਿਹਾ, ‘‘ਅਸੀਂ ਪ੍ਰਸ਼ੰਸਕਾਂ ਨੂੰ ਜਨਤਕ ਤੌਰ ’ਤੇ ਸੜਕਾਂ ’ਤੇ ਜਸ਼ਨ ਨਾ ਮਨਾਉਣ ਅਤੇ ਖਾਸ ਕਰ ਕੇ  ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਨਾ ਕਰਨ ਦੀ ਸਲਾਹ ਦਿਤੀ  ਹੈ। ਅਸੀਂ ਕਿਸੇ ਵੀ ਜਨਤਕ ਜਸ਼ਨ ਦੀ ਇਜਾਜ਼ਤ ਨਹੀਂ ਦੇਵਾਂਗੇ। ਜੇਕਰ ਕੋਈ ਜਸ਼ਨ ਮਨਾਉਣਾ ਚਾਹੁੰਦਾ ਹੈ, ਤਾਂ ਉਹ ਘਰ ਦੇ ਅੰਦਰ ਮਨਾ ਸਕਦਾ ਹੈ।’’ ਇਸ ਦੇ ਨਾਲ ਹੀ, ਦੇਵਦੱਤ ਪਡੀਕਲ ਅਤੇ ਹੋਰ ਵਿਦੇਸ਼ੀ ਖਿਡਾਰੀਆਂ ਦੀਆਂ ਅਪਣੀਆਂ ਕੌਮੀ  ਟੀਮਾਂ ਪ੍ਰਤੀ ਵਚਨਬੱਧਤਾਵਾਂ ਕਾਰਨ ਵੀ ਪਰੇਡ ਕਰਨਾ ਸੰਭਵ ਨਹੀਂ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement