ਖ਼ਬਰਾਂ |

ਤਾਜ਼ਾ |

ਪੰਜਾਬ ਦੀ ਧੀ ਸ਼ਹਿਨੂਰ ਬਾਵਾ ਨੇ ਰਚਿਆ ਇਤਿਹਾਸ
Published : Jun 2, 2026, 11:30 am IST
Updated : Jun 2, 2026, 11:30 am IST
SHARE ARTICLE
Punjab's daughter Shahnoor Bawa created history
Punjab's daughter Shahnoor Bawa created history

ਚੀਨ ’ਚ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

ਦਿੜ੍ਹਬਾ : ਸੰਗਰੂਰ ਜ਼ਿਲ੍ਹੇ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਦੀ ਹੋਣਹਾਰ ਧੀ ਸ਼ਹਿਨੂਰ ਬਾਵਾ ਨੇ ਉਹ ਕਰ ਵਿਖਾਇਆ, ਜਿਸ 'ਤੇ ਅੱਜ ਪੂਰੇ ਪੰਜਾਬ ਅਤੇ ਦੇਸ਼ ਨੂੰ ਮਾਣ ਹੈ । ਚੀਨ ਵਿਖੇ ਹੋ ਰਹੀ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਰਿਲੇਅ ਰੇਸ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਸ ਧੀ ਨੇ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ।

ਇਸ ਰਿਲੇਅ ਰੇਸ ਟੀਮ ਵਿੱਚ ਸਾਡੇ ਪੰਜਾਬ ਦੀ ਇੱਕੋ-ਇੱਕ ਧੀ ਸ਼ਹਿਨੂਰ ਸੀ, ਜਿਸ ਨੇ ਹੋਰਨਾਂ ਸੂਬਿਆਂ ਦੀਆਂ ਖਿਡਾਰਨਾਂ ਨਾਲ ਮਿਲ ਕੇ ਦੇਸ਼ ਦਾ ਤਿਰੰਗਾ ਪੂਰੀ ਦੁਨੀਆ ਵਿੱਚ ਬੁਲੰਦ ਕੀਤਾ। ਇਸ ਇਤਿਹਾਸਕ ਪ੍ਰਾਪਤੀ ਨੇ ਪਿੰਡ ਖਡਿਆਲ ਅਤੇ ਹਲਕਾ ਦਿੜ੍ਹਬਾ ਹੀ ਨਹੀਂ ਪੂਰੇ ਸੰਗਰੂਰ ਜ਼ਿਲ੍ਹੇ ਦਾ ਨਾਂ ਅੰਤਰਰਾਸ਼ਟਰੀ ਨਕਸ਼ੇ 'ਤੇ ਚਮਕਾ ਦਿੱਤਾ ਹੈ। ਜਿੱਥੇ ਸ਼ਹਿਨੁਰ ਬਾਵਾ ਦੇ ਪਿੰਡ ਪਹੁੰਚਣ’ ਤੇ ਪਿੰਡ ਵਾਸੀਆਂ ਨੇ ਢੋਲ ਵਾਜਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪਰਿਵਾਰ ਦੀਆਂ ਖ਼ੁਸ਼ੀ ਨਾਲ ਅੱਖਾਂ ਭਰ ਆਈਆਂ ਸ਼ਹਿਨੁਰ ਦੇ ਮਾਤਾ ਪਿਤਾ ਨੇ ਕਿਹਾ ਕਿ ਅਸੀਂ ਆਪਣੀ ਬੇਟੀ ਨਹੀਂ ਸਗੋ ਆਪਣਾ ਪੁੱਤ ਮੰਨਦੇ ਹਾਂ। ਉਧਰ ਸ਼ਹਿਨੂਰ ਨੇ ਅੱਜ ਦੀ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਬ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement