ਖ਼ਬਰਾਂ |

ਤਾਜ਼ਾ |

ਮਹਿਲਾ T20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
Published : May 2, 2026, 9:03 pm IST
Updated : May 2, 2026, 9:06 pm IST
SHARE ARTICLE
Indian women's cricket team announced for Women's T20 World Cup
Indian women's cricket team announced for Women's T20 World Cup

15 ਮੈਂਬਰੀ ਭਾਰਤੀ ਟੀਮ ਦਾ ਹੋਇਆ ਐਲਾਨ, ਹਰਮਨਪ੍ਰੀਤ ਕੌਰ ਨੂੰ ਮੁੜ ਮਿਲੀ ਕਪਤਾਨੀ

ਨਵੀਂ ਦਿੱਲੀ: ਬੀ.ਸੀ.ਸੀ.ਆਈ. ਨੇ ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ ਵਨਡੇ ਵਰਲਡ ਕੱਪ ਜਿਤਾਉਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਸਮ੍ਰਿਤੀ ਮੰਧਾਨਾ ਨੂੰ ਵਾਈਸ-ਕੈਪਟਨ ਬਣਾਇਆ ਗਿਆ ਹੈ।
ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਸ ਟੀਮ ਵਿੱਚ ਪਿਛਲੇ ਸਾਲ ਵਨਡੇ ਵਰਲਡ ਕੱਪ ਜਿੱਤਣ ਵਾਲੀਆਂ 11 ਖਿਡਾਰਨਾਂ ਨੂੰ ਜਗ੍ਹਾ ਮਿਲੀ ਹੈ। ਪੰਜਾਬ ਦੀ ਨੰਦਨੀ ਸ਼ਰਮਾ ਨੂੰ ਪਹਿਲੀ ਵਾਰ ਵਰਲਡ ਕੱਪ ਲਈ ਚੁਣਿਆ ਗਿਆ ਹੈ।

ਟੀ-20 ਵਰਲਡ ਕੱਪ ਦੀ ਸ਼ੁਰੂਆਤ 12 ਜੂਨ ਤੋਂ ਇੰਗਲੈਂਡ ਵਿੱਚ ਹੋਵੇਗੀ। ਭਾਰਤੀ ਟੀਮ ਆਪਣੇ ਸਫ਼ਰ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ਼ 14 ਜੂਨ ਨੂੰ ਬਰਮਿੰਘਮ ਵਿੱਚ ਕਰੇਗੀ।

ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ

ਹਰਮਨਪ੍ਰੀਤ ਕੌਰ (ਕਪਤਾਨ)
ਸਮ੍ਰਿਤੀ ਮੰਧਾਨਾ
ਸ਼ੇਫਾਲੀ ਵਰਮਾ
ਜੇਮਿਮਾ ਰੋਡ੍ਰਿਗਜ਼
ਦੀਪਤੀ ਸ਼ਰਮਾ
ਰਿਚਾ ਘੋਸ਼ (ਵਿਕਟਕੀਪਰ)
ਭਾਰਤੀ ਫੁਲਮਾਲੀ
ਸ੍ਰੀ ਚਰਨੀ
ਯਸਤਿਕਾ ਭਾਟੀਆ
ਨੰਦਨੀ ਸ਼ਰਮਾ
ਅਰੁੰਧਤੀ ਰੈਡੀ
ਕ੍ਰਾਂਤੀ ਗੌੜ
ਰੇਣੁਕਾ ਸਿੰਘ ਠਾਕੁਰ
ਸ਼੍ਰੇਅੰਕਾ ਪਾਟਿਲ
ਰਾਧਾ ਯਾਦਵ

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement