ਖ਼ਬਰਾਂ |

ਤਾਜ਼ਾ |

ICC ਵਨਡੇਅ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ, 2 ਅਕਤੂਬਰ ਤੋਂ 21 ਨਵੰਬਰ 2027 ਤੱਕ ਖੇਡਿਆ ਜਾਵੇਗਾ ਟੂਰਨਾਮੈਂਟ
Published : Oct 1, 2026, 10:12 pm IST
Updated : Oct 1, 2026, 10:12 pm IST
SHARE ARTICLE
ICC ODI World Cup 2027 schedule released, tournament to be played from October 2 to November 21, 2027
ICC ODI World Cup 2027 schedule released, tournament to be played from October 2 to November 21, 2027

ਕੁੱਲ 14 ਟੀਮਾਂ, 12 ਮੈਦਾਨ ਅਤੇ 57 ਮੁਕਾਬਲੇ ਹੋਣਗੇ

ਦੁਬਈ: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ ਨੂੰ 2027 ਵਨਡੇਅ ਵਿਸ਼ਵ ਕੱਪ ਲਈ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਵਨਡੇ ਵਿਸ਼ਵ ਕੱਪ 2027 ਦੀ ਸ਼ੁਰੂਆਤ 2 ਅਕਤੂਬਰ ਨੂੰ ਹੋਵੇਗੀ ਅਤੇ ਫਾਈਨਲ ਮੁਕਾਬਲਾ 21 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਵਿਸ਼ਵ ਕੱਪ ਵਿੱਚ ਕੁੱਲ 57 ਮੁਕਾਬਲੇ ਖੇਡੇ ਜਾਣੇ ਹਨ, ਜੋ ਇਹਨਾਂ ਤਿੰਨਾਂ ਦੇਸ਼ਾਂ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਦੱਖਣੀ ਅਫਰੀਕਾ ਵਿੱਚ ਸਭ ਤੋਂ ਵੱਧ 8 ਸ਼ਹਿਰਾਂ ਵਿੱਚ ਮੈਚ ਹੋਣਗੇ। ਇਸ ਤੋਂ ਇਲਾਵਾ ਜ਼ਿੰਬਾਬਵੇ ਦੇ ਤਿੰਨ ਸਟੇਡੀਅਮਾਂ ਵਿੱਚ ਮੈਚ ਖੇਡੇ ਜਾਣਗੇ। ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਵਿੱਚ ਇਕਲੌਤੇ ਵੈਨਿਊ 'ਤੇ ਮੁਕਾਬਲੇ ਹੋਣਗੇ। ਟੂਰਨਾਮੈਂਟ ਵਿੱਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਦੱਖਣੀ ਅਫਰੀਕਾ ਵਿੱਚ 24 ਸਾਲਾਂ ਬਾਅਦ ਵਿਸ਼ਵ ਕੱਪ ਖੇਡਿਆ ਜਾਵੇਗਾ।

ਵਿਸ਼ਵ ਕੱਪ 2027 ਦੀ ਸ਼ੁਰੂਆਤ 2 ਅਕਤੂਬਰ ਤੋਂ ਹੋਵੇਗੀ। ਪਹਿਲਾਂ ਸੁਪਰ ਸੀਰੀਜ਼ ਖੇਡੀ ਜਾਵੇਗੀ, ਜਿਸ ਲਈ ਟੀਮਾਂ ਕਵਾਲੀਫਾਇੰਗ ਰਾਊਂਡ ਤੋਂ ਤੈਅ ਹੋਣਗੀਆਂ। ਇਹ ਮੁਕਾਬਲੇ ਨਾਮੀਬੀਆ ਦੇ ਵਿੰਡਹੋਕ ਵਿੱਚ ਖੇਡੇ ਜਾਣਗੇ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 21 ਨਵੰਬਰ ਨੂੰ ਖੇਡਿਆ ਜਾਵੇਗਾ।

ਭਾਰਤ-ਪਾਕਿਸਤਾਨ ਦਾ ਹਾਈ-ਵੋਲਟੇਜ ਮੁਕਾਬਲਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ-ਵੋਲਟੇਜ ਮੁਕਾਬਲਾ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।

ਗਰੁੱਪ ਏ ਵਿੱਚ ਭਾਰਤ-ਪਾਕਿਸਤਾਨ ਸ਼ਾਮਲ

ਗਰੁੱਪ ਏ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ 6 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਗਰੁੱਪ ਵਿੱਚ ਭਾਰਤ-ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ, ਆਸਟ੍ਰੇਲੀਆ, ਜ਼ਿੰਬਾਬਵੇ ਅਤੇ ਛੇਵੀਂ ਟੀਮ ਕਵਾਲੀਫਾਇਰ ਤੋਂ ਕਨਫਰਮ ਹੋਵੇਗੀ। ਗਰੁੱਪ ਬੀ ਵਿੱਚ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗਰੁੱਪ ਵਿੱਚ ਵੀ ਛੇਵੀਂ ਟੀਮ ਕਵਾਲੀਫਾਇਰ ਤੋਂ ਬਾਅਦ ਹੀ ਕਨਫਰਮ ਹੋਵੇਗੀ।

12 ਸ਼ਹਿਰਾਂ ਵਿੱਚ ਖੇਡੇ ਜਾਣਗੇ ਮੁਕਾਬਲੇ

ਆਈਸੀਸੀ ਨੇ ਵਿਸ਼ਵ ਕੱਪ 2027 ਲਈ 12 ਵੈਨਿਊ ਤੈਅ ਕਰ ਲਏ ਹਨ। ਨਾਮੀਬੀਆ ਦੇ ਵਿੰਡਹੋਕ ਵਿੱਚ ਸੁਪਰ ਸੀਰੀਜ਼ ਦੇ ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਇਲਾਵਾ ਤਿੰਨ ਗਰੁੱਪ ਮੈਚਾਂ ਦੀ ਮੇਜ਼ਬਾਨੀ ਵੀ ਨਾਮੀਬੀਆ ਨੂੰ ਮਿਲੀ ਹੈ। ਦੱਖਣੀ ਅਫਰੀਕਾ ਦੇ 8 ਸ਼ਹਿਰਾਂ ਵਿੱਚ ਵਿਸ਼ਵ ਕੱਪ ਖੇਡਿਆ ਜਾਵੇਗਾ। ਇਸ ਵਿੱਚ ਕੇਪ ਟਾਊਨ, ਪਾਰਲ, ਜੋਹਾਨਸਬਰਗ, ਤਸ਼ਵਾਨੇ, ਬਲੋਮਫੋਂਟੇਨ, ਡਰਬਨ, ਕੁਗੋਮਪੋ ਸਿਟੀ ਅਤੇ ਗਕੇਬਰਹਾ ਸ਼ਾਮਲ ਹਨ। ਜ਼ਿੰਬਾਬਵੇ ਦੇ ਤਿੰਨ ਸ਼ਹਿਰ, ਜਿਸ ਵਿੱਚ ਵਿਕਟੋਰੀਆ ਫਾਲਜ਼ ਵਿੱਚ ਮੋਸੀ-ਓਆ-ਤੁਨਿਆ ਸਟੇਡੀਅਮ, ਹਰਾਰੇ ਅਤੇ ਬੁਲਾਵਾਯੋ ਸ਼ਾਮਲ ਹਨ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement