ਖ਼ਬਰਾਂ |

ਤਾਜ਼ਾ |

ਰਾਇਲ ਚੈਲੰਜਰਜ਼ ਬੈਂਗਲੁਰੂ ਲਗਾਤਾਰ ਦੂਜੀ ਵਾਰੀ ਬਣਿਆ ਚੈਂਪੀਅਨ
Published : Jun 1, 2026, 6:36 am IST
Updated : Jun 1, 2026, 6:36 am IST
SHARE ARTICLE
IPL 2026 Final: RCB wins News
IPL 2026 Final: RCB wins News

ਫ਼ਾਈਨਲ ਮੁਕਾਬਲੇ ’ਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ : ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਆਸਾਨੀ ਨਾਲ ਹਰਾ ਕੇ ਲਗਾਤਾਰ ਦੂਜੀ ਵਾਰੀ ਆਈ.ਪੀ.ਐਲ. 2026 ਦਾ ਖਿਤਾਬ ਅਪਣੇ ਨਾਂ ਕਰ ਲਿਆ ਹੈ। ਜਿੱਤ ਲਈ ਮਿਲੇ 156 ਦੌੜਾਂ ਦੇ ਟੀਚੇ ਨੂੰ ਆਰ.ਸੀ.ਬੀ. ਦੇ ਬੱਲੇਬਾਜ਼ਾਂ ਨੇ ਵਿਰਾਟ ਕੋਹਲੀ ਦੀਆਂ 75 ਦੌੜਾਂ ਬਦੌਲਤ ਆਸਾਨੀ ਨਾਲ 18 ਓਵਰਾਂ ’ਚ ਪੂਰਾ ਕਰ ਲਿਆ।

ਅਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਰਾਟ ਕੋਹਲੀ ਨੇ ਸਿਰਫ਼ 25 ਗੇਂਦਾਂ ’ਚ ਅਪਣਾ ਸੱਭ ਤੋਂ ਤੇਜ਼ ਅਰਧ ਸੈਂਕੜਾ ਵੀ ਪੂਰਾ ਕੀਤਾ। ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 155 ਦੌੜਾਂ ਉਤੇ ਹੀ ਰੋਕ ਦਿਤਾ। ਇਸ ਪਿੱਚ ਉਤੇ ਦੌੜਾਂ ਬਣਾਉਣਾ ਸੌਖਾ ਨਹੀਂ ਸੀ, ਜਿਸ ਦਾ ਫਾਇਦਾ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਪੂਰੀ ਤਰ੍ਹਾਂ ਉਠਾਇਆ। ਜੀ.ਟੀ. ਵਲੋਂ ਵਾਸ਼ਿੰਗਟਨ ਸੁੰਦਰ ਨੇ ਸੱਭ ਤੋਂ ਵੱਧ ਨਾਬਾਦ 50 ਦੌੜਾਂ ਬਣਾਈਆਂ, ਪਰ ਦੂਜੇ ਪਾਸੇ ਤੋਂ ਉਨ੍ਹਾਂ ਨੂੰ ਕੋਈ ਮਜ਼ਬੂਤ ਸਾਥ ਨਹੀਂ ਮਿਲਿਆ।

ਜੀ.ਟੀ. ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਸਸਤੇ ਵਿਚ ਆਊਟ ਹੋ ਗਏ। ਆਰ.ਸੀ.ਬੀ. ਵਲੋਂ ਰਸਿਖ ਸਲਾਮ ਧਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 27 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ, ਜਦਕਿ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਹੌਲੀ ਪਿੱਚ ਦਾ ਬਾਖ਼ੂਬੀ ਫਾਇਦਾ ਉਠਾਇਆ।     (ਪੀ.ਟੀ.ਆਈ.

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement