ਹੌਲੀ ਓਵਰ ਰੇਟ ਬਣਾਈ ਰੱਖਣ ਦੇ ਮਾਮਲੇ ’ਚ ਕੀਤੀ ਕਾਰਵਾਈ
ਮੁੱਲਾਂਪੁਰ : ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਮੰਗਲਵਾਰ ਨੂੰ ਮੋਹਾਲੀ ਵਿਖੇ ਗੁਜਰਾਤ ਟਾਈਟਨਜ਼ ਵਿਰੁੱਧ ਖੇਡੇ ਗਏ ਆਈ.ਪੀ.ਐਲ. ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖਣ ਲਈ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਪੰਜਾਬ ਕਿੰਗਜ਼ ਨੇ ਆਪਣੀ ਆਈ.ਪੀ.ਐਲ. 2026 ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਇਸ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਆਈ.ਪੀ.ਐਲ ਅਨੁਸਾਰ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਸਬੰਧਤ ਆਈ.ਪੀ.ਐਲ. ਦੇ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਸੀਜ਼ਨ ਦਾ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਅਈਅਰ ਨੂੰ 12 ਲੱਖ ਦਾ ਜੁਰਮਾਨਾ ਲਗਾਇਆ ਗਿਆ।
ਤੇਜ਼ ਗੇਂਦਬਾਜ਼ ਵੈਸ਼ਕ ਵਿਜੇਕੁਮਾਰ ਅਤੇ ਲੈੱਗ-ਸਪਿਨਰ ਯੁਜਵੇਂਦਰ ਚਾਹਲ ਨੇ ਸਾਂਝੇ ਤੌਰ 'ਤੇ ਪੰਜ ਵਿਕਟਾਂ ਲਈਆਂ, ਜਿਸ ਨਾਲ ਪੰਜਾਬ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਤੱਕ ਰੋਕ ਦਿੱਤਾ। ਪੰਜਾਬ ਨੇ 19.1 ਓਵਰਾਂ ਵਿੱਚ ਟੀਚੇ ਦਾ ਪਿੱਛਾ ਕੀਤਾ । ਆਸਟ੍ਰੇਲੀਆਈ ਬੱਲੇਬਾਜ਼ ਕੂਪਰ ਕੌਨਲੀ ਨੇ 44 ਗੇਂਦਾਂ 'ਤੇ 72 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ।
