ਸਸਕੈਚਵਨ ਦੇ ਸਿੱਖਾਂ ਨੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਮੰਗੀ ਆਗਿਆ
Published : Jul 25, 2020, 8:34 am IST
Updated : Jul 25, 2020, 8:34 am IST
SHARE ARTICLE
File Photo
File Photo

ਕੈਨੇਡਾ ਦੇ ਸਸਕੈਚਵਨ ਇਲਾਕੇ ਦੇ ਸਿੱਖ ਸਰਕਾਰ ਕੋਲੋਂ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ।

ਸਸਕੈਚਵਨ : ਕੈਨੇਡਾ ਦੇ ਸਸਕੈਚਵਨ ਇਲਾਕੇ ਦੇ ਸਿੱਖ ਸਰਕਾਰ ਕੋਲੋਂ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ। ਦਸਣਯੋਗ ਹੈ ਕਿ ਰਜਾਈਨਾਂ ਦੇ ਤਿੰਨ ਸਿੱਖ ਨੌਜਵਾਨ ਲਾਈਸੈਂਸ ਦਾ ਰਿਟਨ ਟੈਸਟ ਪਾਸ ਕਾਰਨ ਦੇ ਬਾਵਜੂਦ ਰੋਡ ਟੈਸਟ ਨਹੀਂ ਦੇ ਸਕੇ ਕਿਉਂਕਿ ਉਹ ਪੱਗ ਬੰਨ੍ਹ ਕੇ ਟੈਸਟ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਕਾਨੂੰਨੀ ਆਗਿਆ ਨਹੀਂ ਮਿਲੀ ।

File Photo File Photo

ਸੋ ਉੱਥੋਂ ਦੇ ਸਿੱਖ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਅਪਣੀ ਗੱਲ ਸਰਕਾਰ ਅੱਗੇ ਰੱਖੀ ਗਈ। ਉਨ੍ਹਾਂ ਨੇ ਮੰਗ ਕੀਤੀ ਜਦੋਂ ਸਿੱਖ ਭਾਈਚਾਰਾ ਹਰ ਕੰਮ ਇਥੋਂ ਤਕ ਕਿ 'ਵਰਲਡ ਵਾਰ' ਵਿਚ ਵੀ ਪੱਗ ਬੰਨ੍ਹ ਕੇ ਲੜ ਸਕਦਾ ਹੈ ਤਾਂ ਫਿਰ ਪੱਗ ਬੰਨ੍ਹ ਕੇ ਮੋਟਰਸਾਈਕਲ ਕਿਉਂ ਨਹੀਂ ਚਲਾ ਸਕਦਾ । ਸੋ ਉਨ੍ਹਾਂ ਨੂੰ ਪੱਗ ਬੰਨ ਕੇ ਮੋਟਰਸਾਈਕਲ ਚਲਾਉਣ ਨੂੰ ਕਾਨੂੰਨੀ ਮਾਨਤਾ ਦਿਤੀ ਜਾਵੇ। ਦਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆਂ, ਓਂਨਟਾਰੀਓ, ਅਲਬਰਟਾ ਅਤੇ ਮੈਨੀ ਟੋਬਾ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਕਾਨੂੰਨੀ ਆਗਿਆ ਮਿਲੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement