ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਫ਼ਰਾਂਸ ਦੇ ਰਾਸ਼ਟਰਪਤੀ ਦੀ ਟੇਬਲ 'ਤੇ ਰੱਖੇ ਪੈਰ
Published : Aug 24, 2019, 9:56 am IST
Updated : Aug 24, 2019, 9:56 am IST
SHARE ARTICLE
Foot on table: British PM at home in French president palace
Foot on table: British PM at home in French president palace

 ਅਪਣੇ ਰਾਜਨੀਤਕ ਕਰੀਅਰ ਦੌਰਾਨ ਜਾਨਸਨ ਕਈ ਵਾਰ ਜੋਕਰ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਵਿਚ ਕਦੇ ਸ਼ਰਮ ਮਹਿਸੂਸ ਨਹੀਂ ਹੋਈ

ਪੈਰਿਸ  : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸਾਹਮਣੇ ਮੇਜ਼ 'ਤੇ ਅਪਣੇ ਪੈਰ ਰੱਕ ਕੇ ਬੈਠੇ ਨਜ਼ਰ ਆ ਰਹੇ ਹਨ। ਫ਼ਰਾਂਸ 'ਚ ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਲੋਕ ਬੋਰਿਸ ਜਾਨਸਨ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਤਰ੍ਹਾਂ ਨਾਲ ਜਾਨਸਨ ਨੇ ਮੈਕਰੋ ਦੀ ਬੇਇਜ਼ਤੀ ਕੀਤੀ ਹੈ।

Foot on table: British PM at home in French president palaceFoot on table: British PM at home in French president palace

ਪਰ ਫ਼ਰਾਂਸ ਦੇ ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਨਸਨ ਨੇ ਫ਼ਰਾਂਸਿਸੀ ਰਾਸ਼ਟਰਪਤੀ ਸਾਹਮਣੇ ਮੇਜ਼ 'ਤੇ ਪੈਰ ਰੱਖੇ ਹੋਏ ਸਨ ਪਰ ਉਨ੍ਹਾਂ ਨੇ ਇਸ ਤਰ੍ਹਾਂ ਨਾਲ ਮੈਕਰੋ ਦੀ ਬੇਇਜ਼ਤੀ ਨਹੀਂ ਕੀਤੀ ਹੈ ਸਗੋਂ ਉਨ੍ਹਾਂ ਨੂੰ ਅਪਣੀ ਪਹਿਲੀ ਵਿਦੇਸ਼ੀ ਯਾਤਰਾ ਸ਼ੁਰੂ ਕਰਨ ਵਿਚ ਇਕ ਮਹੀਨੇ ਦਾ ਸਮਾਂ ਲੱਗਾ ਅਤੇ ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਮਹਿਲ ਨੂੰ ਅਪਣਾ ਘਰ ਸਮਝ ਰਹੇ ਸਨ। ਇਸ ਲਈ ਉਨ੍ਹਾਂ ਨੇ ਅਪਣੇ ਪੈਰ ਫ਼ਰਨੀਚਰ 'ਤੇ ਰੱਖੇ ਸਨ।

Foot on table: British PM at home in French president palaceFoot on table: British PM at home in French president palace

 ਅਪਣੇ ਰਾਜਨੀਤਕ ਕਰੀਅਰ ਦੌਰਾਨ ਜਾਨਸਨ ਕਈ ਵਾਰ ਜੋਕਰ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਵਿਚ ਕਦੇ ਸ਼ਰਮ ਮਹਿਸੂਸ ਨਹੀਂ ਹੋਈ। ਜਾਨਸਨ ਨੂੰ ਕੈਮਰਿਆਂ ਸਾਹਮਣੇ ਮਜ਼ਾਕ ਕਰਦੇ ਹੋਏ ਦੇਖਿਆ ਗਿਆ। ਮੈਕਰੋ ਨੇ ਇਸ ਨੂੰ ਦੇਖਿਆ ਅਤੇ ਉਹ ਖ਼ੁਸ਼ ਸਨ। ਜਾਨਸਨ ਅਤੇ ਮੈਕਰੋ ਦੇ ਏਲਿਸੀ ਪੈਲੇਸ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰਨ ਤੋਂ ਬਾਅਦ ਇਹ ਨਜ਼ਾਰਾ ਸਾਹਮਣੇ ਆਇਆ ਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement