ਕੈਨੇਡੀਅਨ ਕੁੜੀ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਕਾਰਨ ਹੋਈ ਸੀ

By : GAGANDEEP

Published : Mar 7, 2026, 8:01 am IST
Updated : Mar 7, 2026, 9:48 am IST
SHARE ARTICLE
Canadian girl died from drowning after dingo attack in Australia
Canadian girl died from drowning after dingo attack in Australia

19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤ ਭਰੇ ਹਾਲਾਤ ਵਿਚ ਬਰਾਮਦ ਹੋਈ ਸੀ ਲੜਕੀ ਦੀ ਲਾਸ਼

ਵੈਨਕੂਵਰ (ਮਲਕੀਤ ਸਿੰਘ): ਆਸਟਰੇਲੀਆ ਵਿਚ ਇਕ ਕੈਨੇਡੀਅਨ ਨੌਜਵਾਨ ਸੈਲਾਨੀ ਲੜਕੀ ਦੀ ਮੌਤ ਦੇ ਮਾਮਲੇ ਵਿਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ  ਕਿ ਉਸ ਦੀ ਮੌਤ ਡਿੰਗੋ ਜਾਨਵਰ  ਦੇ ਹਮਲੇ ਤੋਂ ਬਾਅਦ ਸਮੁੰਦਰ ਵਿਚ ਡੁੱਬਣ ਕਾਰਨ ਹੋਈ ਸੀ।

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਂਪਬੈਲ ਰਿਵਰ ਸ਼ਹਿਰ ਨਾਲ ਸਬੰਧਤ ਲੜਕੀ ਪਾਈਪਰ ਜੇਮਜ ਜੋ ਕਿ ਆਸਟਰੇਲੀਆ ਘੁੰਮਣ ਗਈ ਸੀ ਉਸ ਦੀ ਲਾਸ਼ 19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤ ਭਰੇ ਹਾਲਾਤ ਵਿਚ ਬਰਾਮਦ ਕੀਤੀ ਗਈ ਸੀ।

ਆਸਟਰੇਲੀਆਈ ਅਧਿਕਾਰੀਆਂ ਵਲੋਂ ਉਦੋਂ ਤੋਂ ਲੈ ਕੇ ਹੁਣ ਤਕ ਵਿੱਢੀ ਜਾਂਚ ਅਨੁਸਾਰ ਪਾਈਪਰ ਜੇਮਜ਼ ਨੂੰ ਪਹਿਲਾਂ ਜੰਗਲੀ ਕੁੱਤੇ ਵਰਗੇ ਜਾਨਵਰ ਡਿੰਗੋ  ਨੇ ਹਮਲਾ ਕਰ ਕੇ ਜ਼ਖ਼ਮੀ ਕੀਤਾ। ਇਸ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਸਮੁੰਦਰ ਵਲ ਭੱਜੀ ਅਤੇ ਡੂੰਘੇ ਪਾਣੀ ’ਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement