ਲਾਸ਼ ਵਾਪਸ ਲਿਆਉਣ ’ਚ ਅਸਮਰੱਥ ਪਰਿਵਾਰ ਨੇ ਮਦਦ ਲਈ ਲਗਾਈ ਗੁਹਾਰ
ਲੱਖਾਂ ਪੰਜਾਬੀਆਂ ਦੇ ਵਾਂਗੂੰ ਆਪਣੇ ਘਰ ਦੇ ਹਾਲਾਤ ਨੂੰ ਬਿਹਤਰ ਬਣਾਉਣ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਏ ਰਾਜਪੁਰਾ ਦੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੂਬਲ ਕੁਮਾਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰੂਬਲ ਦੇ ਪਿਤਾ ਸ਼ਿਵ ਕੁਮਾਰ ਦੀ 22 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਵਿਧਵਾ ਮਾਂ ਗੁਰਜੀਤ ਕੌਰ ਨੇ ਰੂਬਲ ਨੂੰ ਬਹੁਤ ਮੁਸ਼ਕਿਲ ਨਾਲ ਕੈਨੇਡਾ ਭੇਜਿਆ ਸੀ।
ਪਰਿਵਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਜਿਸ ਕਰਕੇ ਪਰਿਵਾਰ ਆਪਣੇ ਪੁੱਤ ਦੀ ਲਾਸ਼ ਨੂੰ ਵਾਪਸ ਲਿਆਉਣ ’ਚ ਅਸਮਰੱਥ ਹੈ। ਪਰਿਵਾਰ ਨੇ ਇਹ ਮਾਮਲਾ ਖੰਨਾ ਤੋਂ ਭਾਜਪਾ ਆਗੂ ਪਰਮ ਵਾਲੀਆ ਦੇ ਧਿਆਨ ’ਚ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਸਰਕਾਰੀ ਖਰਚੇ 'ਤੇ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
