ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ

By : GAGANDEEP

Published : Feb 1, 2026, 6:39 am IST
Updated : Feb 1, 2026, 8:55 am IST
SHARE ARTICLE
Indian man fined 600 euros by Italian police
Indian man fined 600 euros by Italian police

ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਹੈ ਨੌਜਵਾਨ

ਮਿਲਾਨ (ਦਲਜੀਤ ਮੱਕੜ): ਇਟਲੀ ਦੇ ਨੌਰਥ ਇਲਾਕੇ ਵਿਚ ਪੋਰਤੋਗੁਆਰੋ ਸ਼ਹਿਰ ਵਿਚ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਇਕ ਸਾਈਕਲ ਸਵਾਰ ਭਾਰਤੀ ਨੌਜਵਾਨ ਨੂੰ ਇਟਾਲੀਅਨ ਪੁਲਿਸ ਵਲੋਂ ਲੱਗਭਗ 600 ਯੂਰੋ ਦਾ ਜੁਰਮਾਨਾ ਕੀਤਾ ਗਿਆ ਹੈ ਕਿਉਕਿ ਇਸ ਨੌਜਵਾਨ ਨੇ ਸਾਈਕਲ ਚਲਾਉਂਦੇ ਸਮੇਂ ਬੀਅਰ ਪੀ ਰੱਖੀ ਸੀ।

ਇਸ ਦੇ ਨਾਲ ਹੀ ਸਾਈਕਲ ’ਤੇ ਲਾਈਟ ਨਾ ਹੋਣ ਕਰ ਕੇ ਵੀ ਪੁਲਿਸ ਵਲੋਂ ਇਸ ਵਿਅਕਤੀ ਨੂੰ 18 ਯੂਰੋ ਦਾ ਇਕ ਹੋਰ ਵੱਖਰਾ ਜੁਰਮਾਨਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 27 ਜਨਵਰੀ ਸ਼ਾਮ 7:30 ਦੇ ਕਰੀਬ ਇਟਾਲੀਅਨ ਪੁਲਿਸ ਨੇ ਪੋਰਤੋਗੁਆਰੋ ਸ਼ਹਿਰ ਵਿਖੇ ਇਨਸ ਮਾਰਕੀਟ ਕੋਲ ਸਾਈਕਲ ’ਤੇ ਜਾ ਰਹੇ ਪਨਵਰ ਰਾਹੁਲ ਨਾਂ ਦੇ ਭਾਰਤੀ ਨੌਜਵਾਨ ਨੂੰ ਰੋਕਿਆ।

ਜਦੋਂ ਪੁਲਿਸ ਨੇ ਅਲਕੋਹਲ ਨਿਰੀਖਣ ਕੀਤਾ ਇਸ ਵਿਅਕਤੀ ਨੇ 0,89 ਅਲਕੋਹਲ ਦਾ ਸੇਵਨ ਕੀਤਾ ਹੋਇਆ ਸੀ ਜੋ ਕਿ ਇਟਲੀ ਦੇ ਕਾਨੂੰਨ ਮੁਤਾਬਕ ਜ਼ਿਆਦਾ ਮਾਤਰਾ ਵਿਚ ਸੀ। ਪੁਲਿਸ ਨੇ ਸੜਕ ਸੁਰੱਖਿਆ ਕਾਨੂੰਨ (ਆਰਟ 186) ਤਹਿਤ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ 543 ਯੂਰੋ ਦਾ ਜੁਰਮਾਨਾ ਕੀਤਾ ਅਤੇ ਸਾਈਕਲ ’ਤੇ ਲਾਈਟ ਨਾ ਹੋਣ ਕਰ ਕੇ 18 ਯੁਰੋ ਦਾ ਜੁਰਮਾਨਾ ਕੀਤਾ ਗਿਆ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement