ਸਰੀਰ ਦਾਨ ਦੇ ਨਾਮ 'ਤੇ ਡੇਰਾ ਸਿਰਸਾ ਰਾਹੀਂ ਲਈਆਂ ਗਈਆਂ ਲਾਸ਼ਾਂ ਬਣੀਆਂ ਰਹੱਸ?
Published : Sep 11, 2017, 10:46 pm IST
Updated : Sep 11, 2017, 5:17 pm IST
SHARE ARTICLE

ਬਰਨਾਲਾ, 11 ਸਤੰਬਰ (ਜਗਸੀਰ ਸਿੰਘ ਸੰਧੂ) : ਸੌਦਾ ਸਾਧ ਨੂੰ ਬਲਾਤਕਾਰ ਕੇਸਾਂ ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਭਾਵੇਂ ਡੇਰਾ ਸਿਰਸਾ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ, ਪਰ ਸਰੀਰ ਦਾਨ ਦੇ ਨਾਮ 'ਤੇ ਡੇਰਾ ਸਿਰਸਾ ਰਾਹੀਂ ਲਈਆਂ ਗਈਆਂ ਲਾਸ਼ਾਂ ਦਾ ਕੀ ਕੀਤਾ ਜਾਂਦਾ ਸੀ, ਇਸ ਰਹੱਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿਉਂਕਿ ਡੇਰਾ ਸਿਰਸਾ ਵਿਚ ਨਾ ਤਾਂ ਕੋਈ ਅਜਿਹਾ ਮੈਡੀਕਲ ਕਾਲਜ ਹੈ, ਜਿਥੇ ਇਹ ਲਾਸ਼ਾਂ ਮੈਡੀਕਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੰਮ ਆ ਰਹੀਆਂ ਹੋਣ ਅਤੇ ਨਾ ਹੀ ਅਜੇ ਤਕ ਡੇਰਾ ਸਿਰਸਾ ਵਲੋਂ ਕੋਈ ਰੀਕਾਰਡ ਸਾਹਮਣੇ ਆਇਆ ਜਿਸ ਵਿਚ ਅਜਿਹਾ ਵੇਰਵਾ ਦਿਤਾ ਗਿਆ ਹੋਵੇ ਕਿ ਕਿਸ ਮੈਡੀਕਲ ਕਾਲਜ ਨੂੰ ਇਹ ਲਾਸ਼ਾਂ ਭੇਜੀਆਂ ਗਈਆਂ ਹਨ।
ਪਿਛਲੇ ਸਮੇਂ ਦੌਰਾਨ ਜਿਥੇ ਬਰਨਾਲਾ ਜ਼ਿਲ੍ਹੇ ਵਿਚੋਂ ਡੇਰਾ ਸਿਰਸਾ ਰਾਹੀਂ 50 ਦੇ ਕਰੀਬ ਸਰੀਰਦਾਨ ਕੀਤੇ ਗਏ ਹਨ, ਉਥੇ ਪੂਰੇ ਪੰਜਾਬ ਵਿਚੋਂ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਮ੍ਰਿਤਕ ਸਰੀਰ ਡੇਰਾ ਸਿਰਸਾ ਵਿਚ ਗਏ ਹਨ। ਇਕ ਲਾਸ਼ ਨੂੰ ਕਿਸੇ ਦੂਸਰੀ ਥਾਂ ਤਬਦੀਲ ਕਰਨ ਲਈ ਇਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਅਤੇ ਬਕਾਇਦਾ ਸਬੰਧਤ ਇਲਾਕੇ ਦੇ ਮੈਡੀਕਲ ਅਫ਼ਸਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਦੀ ਪ੍ਰਵਾਨਗੀ ਦਿਤੀ ਜਾਂਦੀ ਹੈ ਅਤੇ ਰਾਸਤੇ ਲਈ ਪਾਸ ਬਣਾਇਆ ਜਾਂਦਾ ਹੈ।
ਡੇਰਾ ਸਿਰਸਾ ਰਾਹੀਂ ਗਈਆਂ ਲਾਸ਼ਾਂ ਦੀ ਜੇਕਰ ਗਹਿਰਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੇ ਨਵੇਂ ਪ੍ਰਗਟਾਵੇ ਅਤੇ ਘਪਲੇ ਸਾਹਮਣੇ ਆ ਸਕਦੇ ਹਨ। ਭਾਵੇਂ ਕੁੱਝ ਮਾਮਲਿਆਂ ਵਿਚ ਲਖਨਊ ਦੇ ਇਕ ਮੈਡੀਕਲ ਕਾਲਜ ਨੂੰ ਇਹ ਮ੍ਰਿਤਕ ਸਰੀਰ ਦਾਨ ਕੀਤੇ ਜਾਣ ਸਬੰਧੀ ਕੁੱਝ ਵੇਰਵੇ ਦਿਤੇ ਹਨ, ਪਰ ਐਨੀ ਵੱਡੀ ਗਿਣਤੀ ਵਿਚ ਉਕਤ ਮੈਡੀਕਲ ਕਾਲਜ ਦੀ ਮ੍ਰਿਤਕ ਸਰੀਰਾਂ ਨੂੰ ਨਹੀਂ ਲੈ ਸਕਦਾ। ਇਥੇ ਬਹੁਤ ਸਾਰੇ ਅਜਿਹੇ ਸਵਾਲ ਪੈਦਾ ਹੁੰਦੇ ਹਨ ਕਿ ਆਖਰ ਡੇਰਾ ਸਿਰਸਾ ਜ਼ਰੀਏ ਇਹ ਮ੍ਰਿਤਕ ਸਰੀਰ ਕਿਥੇ ਜਾਂਦੇ ਸਨ? ਇਨ੍ਹਾਂ ਦਾ ਕੀ ਕੀਤਾ ਜਾਂਦਾ ਸੀ? ਇਹ ਮ੍ਰਿਤਕ ਸਰੀਰ ਡੇਰੇ ਦੇ ਕਿਹੜੇ ਵਿਅਕਤੀਆਂ ਦੀ ਦੇਖ ਰੇਖ ਹੇਠ ਲਏ ਜਾਂਦੇ ਸਨ ਅਤੇ ਕਿੰਨਾ ਰਾਹੀਂ ਅੱਗੇ ਮੈਡੀਕਲ ਕਾਲਜਾਂ ਨੂੰ ਭੇਜੇ ਜਾਂਦੇ ਸਨ? ਕੀ ਇਨ੍ਹਾਂ ਮ੍ਰਿਤਕ ਸਰੀਰਾਂ ਨੂੰ ਪ੍ਰਾਈਵੇਟ ਮੈਡੀਕਲ ਕਾਲਜ ਨੂੰ ਵੇਚਿਆ ਜਾਂਦਾ ਸੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਲੋੜ ਹੈ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement