ਸਰਕਾਰੀ ਗੱਡੀਆਂ 'ਚ ਉਧਾਰ ਪੈਟਰੋਲ ਨਹੀਂ ਭਰਨਗੇ ਡੀਲਰ
Published : Feb 12, 2018, 11:24 am IST
Updated : Feb 12, 2018, 6:43 am IST
SHARE ARTICLE

ਚੰਡੀਗੜ੍ਹ : ਜੇਕਰ ਪੰਜਾਬ ਸਰਕਾਰ ਨੇ 28 ਫਰਵਰੀ ਤੱਕ ਪੈਟਰੋਲ ਪੰਪ ਡੀਲਰਾਂ ਨੂੰ ਸਰਕਾਰੀ ਗੱਡੀਆਂ 'ਚ ਪੁਆਏ ਗਏ ਉਧਾਰ ਪੈਟਰੋਲ ਦੇ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਤਾਂ ਪੰਜਾਬ 'ਚ ਸਰਕਾਰੀ ਗੱਡੀਆਂ ਚੱਲਣਗੀਆਂ ਬੰਦ ਹੋ ਸਕਦੀਆਂ ਹਨ। ਇਨ੍ਹਾਂ ਡੀਲਰਾਂ ਨੇ ਸਰਕਾਰ ਨੂੰ 28 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜਾਣਕਾਰੀ ਮੁਤਾਬਕ ਸਾਰੇ ਸਰਕਾਰੀ ਵਿਭਾਗਾਂ ਦੇ ਜ਼ਿਲਾ ਪੱਧਰੀ ਦਫਤਰਾਂ ਦੀਆਂ ਗੱਡੀਆਂ ਪੈਟਰੋਲ ਪੰਪਾਂ ਤੋਂ ਉਧਾਰ ਪੈਟਰੋਲ ਲੈਂਦੀਆਂ ਹਨ। 


ਬਾਅਦ 'ਚ ਬਿੱਲ ਪਾਸ ਹੋਣ 'ਤੇ ਪੰਪ ਮਾਲਕਾਂ ਨੂੰ ਅਦਾਇਗੀ ਕਰ ਦਿੱਤੀ ਜਾਂਦੀ ਹੈ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਬਾਅਦ ਸਾਰੇ ਵਿਭਾਗਾਂ 'ਚ ਮੌਜੂਦ ਸਾਰੇ ਫੰਡ ਵਾਪਸ ਮੰਗਵਾ ਲਏ। ਉਸ ਤੋਂ ਬਾਅਦ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਗਏ। ਹੌਲੀ-ਹੌਲੀ ਪੈਟਰੋਲ ਪੰਪ ਵਾਲਿਆਂ ਦੀ ਅਦਾਇਗੀ ਲਟਕਣ ਲੱਗ ਪਈ। ਕਈ ਥਾਵਾਂ 'ਤੇ ਤਾਂ ਵਿਭਾਗਾਂ ਨੇ 8-9 ਮਹੀਨਿਆਂ ਤੋਂ ਪੈਟਰੋਲ ਦਾ ਬਕਾਇਆ ਨਹੀਂ ਦਿੱਤਾ।


ਇਕ ਅੰਦਾਜ਼ੇ ਮੁਤਾਬਕ ਪੂਰੇ ਪੰਜਾਬ ਦੇ ਪੈਟਰੋਲੀਅਮ ਡੀਲਰਾਂ ਦਾ ਸਾਰੇ ਵਿਭਾਗਾਂ 'ਤੇ ਕਰੀਬ 50 ਕਰੋੜ ਰੁਪਏ ਦਾ ਬਕਾਇਆ ਹੋ ਗਿਆ ਹੈ। ਲਿਹਾਜਾ ਹੁਣ ਪੈਟਰੋਲੀਅਮ ਡੀਲਰਾਂ ਨੇ ਸਰਕਾਰੀ ਗੱਡੀਆਂ ਨੂੰ ਉਧਾਰ ਪੈਟਰੋਲ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਐਸੋਸੀਏਸ਼ਨ ਨੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ 28 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਸ ਸਮੇਂ ਤੱਕ ਅਦਾਇਗੀ ਨਾ ਹੋਈ ਤਾਂ ਇਕ ਮਾਰਚ ਤੋਂ ਉਧਾਰ ਪੈਟਰੋਲ ਦੇਣਾ ਬੰਦ ਕਰ ਦਿੱਤਾ ਜਾਵੇਗਾ। 


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement