ਮਸਲਾ ਟੀਪੂ ਸੁਲਤਾਨ ਬਾਰੇ ਬਿਆਨਬਾਜ਼ੀ ਦਾ ਪਾੜ ਪਾਉਣ ਵਾਲੇ ਬਿਆਨ ਤੋਂ ਗੁਰੇਜ਼ ਕਰੇ ਸਿਰਸਾ : ਸਰਨਾ
Published : Jan 30, 2018, 2:58 am IST
Updated : Jan 29, 2018, 9:28 pm IST
SHARE ARTICLE

ਨਵੀਂ ਦਿੱਲੀ: 29 ਜਨਵਰੀ (ਅਮਨਦੀਪ ਸਿੰਘ)  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੂੰ ਟੀਪੂ ਸੁਲਤਾਨ ਵਿਰੁਧ ਗ਼ਲਤ ਬਿਆਨੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੋ ਘੱਟ-ਗਿਣਤੀ ਕੌਮਾਂ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਸ਼ ਹੈ, ਜੋ ਆਰ.ਐਸ.ਐਸ. ਦੇ ਅਖੌਤੀ ਇਸ਼ਾਰੇ 'ਤੇ ਹੋ ਰਹੀ ਹੈ ਕਿਉਂਕਿ ਆਰ.ਐਸ.ਐਸ. ਫ਼ਿਰਕੂ ਏਜੰਡੇ ਅਧੀਨ ਮੁਲਕ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ. ਸਿਰਸਾ ਨੂੰ ਪਹਿਲਾਂ ਇਤਿਹਾਸ ਨੂੰ ਵਾਚ ਲੈਣਾ ਚਾਹੀਦਾ ਹੈ ਕਿਉਂਕਿ ਸ.ਸਿਰਸਾ ਵਲੋਂ ਟੀਪੂ ਸੁਲਤਾਨ ਦਾ ਹਵਾਲਾ ਦੇ ਕੇ, 1970 ਵਿਚ ਲਿਖੀਆਂ ਕੁੱਝ ਚਿੱਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਟੀਪੂ ਸੁਲਤਾਨ 1788 ਵਿਚ ਹੀ ਮਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸ.ਸਿਰਸਾ ਨਾਗਪੁਰ ਤੋਂ ਕੀਤੇ ਗਏ ਹੁਕਮ ਦੀ ਬੋਲੀ ਬੋਲਦੇ ਹਨ। ਸਿਰਸਾ ਦੀ ਟੀਪੂ ਸੁਲਤਾਨ ਵਿਰੁਧ ਗ਼ਲਤ ਬਿਆਨੀ ਸਿੱਖ ਅਸੂਲਾਂ ਤੋਂ ਉਲਟ ਹੈ। 


ਸ. ਸਰਨਾ ਨੇ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ. ਸਿਰਸਾ ਨੂੰ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਪਾੜਾ ਪਾਉਣ ਤੇ ਫ਼ਿਰਕੂ ਕੁੜੱਤਣ ਵਧਾਉਣ ਵਰਗੇ ਬਿਆਨ ਦੇਣ ਦੀ ਪ੍ਰਵਾਨਗੀ ਦਿਤੀ ਸੀ? ਕੀ ਇਸ ਤਰ੍ਹਾਂ ਅਕਾਲੀ ਦਲ ਸਿੱਖਾਂ ਦੀ ਸੁਰੱਖਿਆ ਨੂੰ ਦੇਸ਼ ਵਿਚ ਖ਼ਤਰੇ ਵਿਚ ਨਹੀਂ ਪਾ ਰਿਹਾ। ਉਨ੍ਹਾਂ ਯਾਦ ਦਿਵਾਇਆ ਕਿ ਸਾਧਵੀ ਨਿਰੰਜਨ ਜਯੋਤੀ ਦੇ ਮਾਮਲੇ ਵਿਚ ਵੀ ਸਿਰਸਾ ਦਾ ਮਾੜਾ ਰੋਲ ਸੀ ਜਦੋਂ ਉਨ੍ਹਾਂ ਸਾਧਵੀ ਨਿਰੰਜਨ ਜਯੋਤੀ ਨੇ ਘੱਟ-ਗਿਣਤੀਆਂ ਵਿਰੁਧ ਮੰਦੇ ਬੋਲ ਬੋਲੇ ਸਨ, ਉਦੋਂ ਸਿਰਸਾ ਨੇ ਚੋਣ ਰੈਲੀ ਵਿਚ ਇਸ ਬਿਆਨ ਦੀ ਨਿਖੇਧੀ ਕਰਨ ਦੀ ਬਜਾਏ ਹੱਸ ਛੱਡਿਆ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement