ਇਹਨਾਂ ਘਟਨਾਵਾਂ ਨਾਲ਼ ਦਹਿਲ ਗਿਆ ਸ਼ਹਿਰ ਮੋਰਿੰਡਾ
Published : Nov 29, 2017, 5:53 pm IST
Updated : Nov 29, 2017, 12:23 pm IST
SHARE ARTICLE

ਮੋਰਿੰਡਾ ਸ਼ਹਿਰ ਵਿੱਚ ਰਾਤ ਸਾਢੇ ਅੱਠ ਵਜੇ ਦੇ ਕਰੀਬ  ਇਕ ਐਕਟਿਵਾ ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਸਰਹਿੰਦ ਲੁਧਿਆਣਾ ਚੌਕ ਤੇ ਸਥਿਤ ਸਰਾਬ ਦੇ ਠੇਕੇ ਤੇ ਬੈਠੇ ਕਰਿੰਦੇ ਨੂੰ ਜ਼ਖਮੀ ਕਰਕੇ 70 ਹਜਾਰ ਰੁਪਏ ਦੀ ਨਗਦੀ ਲੁੱਟਕੇ ਫਰਾਰ ਹੋ ਗਏ। 

ਸ਼ਰਾਬ ਦੇ ਠੇਕੇ ਦੇ ਕਰਿੰਦੇ ਸੰਜੂ ਨੇ ਦੱਸਿਆ ਕਿ ਸਾਢੇ ਅੱਠ ਵਜੇ ਦੇ ਕਰੀਬ ਇਕ ਕਾਲੇ ਰੰਗ ਦੀ ਐਕਟਿਵਾ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਜਿੰਨਾ ਵਿੱਚੋਂ ਦੋ ਮੌਨੇ ਸਨ ਤੇ ਇਕ ਸਰਦਾਰ ਸੀ। ਇਹ ਤਿੰਨੋ ਇਕ ਦਮ ਠੇਕੇ ਅੰਦਰ ਦਾਖਲ ਹੋਏ ਤੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਗੱਲੇ ਵਿੱਚ ਪਈ ਕਰੀਬ 70 ਹਾਜ਼ਰ ਦੀ ਨਗਦੀ ਲੈਕੇ ਫਰਾਰ ਹੋ ਗਏ। ਕਰਿੰਦੇ ਮੁਤਾਬਕ ਲੁਟੇਰੇ ਵਿਅਕਤੀਆਂ ਕੋਲ ਇਕ ਪਿਸਤੋਲ ਵੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸ੍ਰੀ ਚਮਕੌਰ ਸਾਹਿਬ ਦੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ, ਮੋਰਿੰਡਾ ਸਿਟੀ ਪੁਲਸ ਇੰਚਾਰਜ ਤੇ ਲੁਠੇਡ਼ੀ ਚੌਕੀ ਇੰਚਾਰਜ ਨੇ ਮੌਕੇ ਤੇ ਪੁੱਜਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। 


ਦਸਦੀਏ ਕਿ ਸ਼ਹਿਰ ਵਿੱਚ ਦੇਰ ਰਾਤ ਵੱਖ ਵੱਖ ਥਾਵਾਂ 'ਤੇ ਚੋਰਾ ਨੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇੱਕੋ ਸਮੇਂ ਵਿੱਚ ਇਹਨਾਂ ਚੋਰੀਆਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ।


SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement