ਦੋਵਾਂ ਸਿੰਘਾਂ ਨੂੰ ਚੱਕੀਆਂ 'ਚ ਨਜ਼ਰਬੰਦ ਕਰਨਾ ਜਮਹੂਰੀ ਕਦਰਾਂ ਕੀਮਤਾਂ ਦਾ ਕਤਲ: ਸਖੀਰਾ
Published : Sep 16, 2017, 10:13 pm IST
Updated : Sep 16, 2017, 4:43 pm IST
SHARE ARTICLE

ਅੰਮ੍ਰਿਤਸਰ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਸਜ਼ਾ ਦਾ ਸਾਹਮਣਾ ਕਰ ਰਹੇ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਸੰਮੇਲਨ 2015 ਦੌਰਾਨ ਥਾਪੇ ਗਏ ਕੌਮੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਤੇ ਦਇਆ ਸਿੰਘ ਲਾਹੌਰੀਆ ਤੇ ਜੇਲ੍ਹ ਪ੍ਰਸ਼ਾਸ਼ਨ ਤੇ ਪੁਲਿਸ ਵਲੋਂ ਢਾਹੇ ਗਏ ਮਾਨਸਿਕ ਤੇ ਸਰੀਰਿਕ ਤਸ਼ੱਦਦ ਦੀ ਕਰੜੀ ਨਿੰਦਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਤੇ ਪੁਲਿਸ ਦੀ ਇਸ ਕਾਲੀ ਕਰਤੂਤ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਸਖੀਰਾ ਨੇ ਕਿਹਾ ਕਿ ਤਸ਼ੱਦਦ ਤੋਂ ਬਾਅਦ ਦੋਵਾਂ ਸਿੰਘਾਂ ਨੂੰ ਚੱਕੀਆਂ ਵਿਚ ਨਜ਼ਰਬੰਦ ਕਰਨਾ ਜ਼ੰਮਹੂਰੀ ਕਦਰਾਂ ਕੀਮਤਾਂ ਦਾ ਕਤਲ ਹੈ ਜੋ ਅਸਹਿ ਹੈ। ਭਾਜਪਾ, ਕਾਂਗਰਸ ਤੇ ਆਰ.ਐਸ.ਐਸ. ਤਿੰਨੇ ਹੀ ਸਿੱਖਾਂ ਦੀਆਂ ਦੁਸ਼ਮਣ ਜ਼ਮਾਤਾਂ ਹਨ। ਜਿੰਨ੍ਹਾਂ ਦੇ ਨਾਲ ਪੰਥਕ ਰਹੁ-ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਦੇ ਰਖਵਾਲਿਆਂ ਦੀ ਕਦੇ ਵੀ ਸਾਂਝ ਨਹੀਂ ਪੈ ਸਕਦੀ।
ਕੇਂਦਰ ਸਰਕਾਰ ਨੇ ਕੌਮੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਦਇਆ ਸਿੰਘ ਲਾਹੌਰੀਆਂ ਦੇ ਨਾਲ ਇਹ ਵਧੀਕੀ ਕਰਕੇ ਪੰਥ ਦਰਦੀਆਂ ਤੇ ਪੰਥਕ ਹਿਤੈਸ਼ੀਆਂ ਦੇ ਸਿਰ ਨਵੀਂ ਭਾਜੀ ਚਾੜ੍ਹੀ ਹੈ, ਜਿਸ ਦਾ ਮੂੰਹ ਤੋੜਵਾਂ ਜਵਾਬ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਲੋਂ ਦਿਤਾ ਜਾਵੇਗਾ। ਸਖੀਰਾ ਨੇ ਕਿਹਾ ਇਹ ਮਾਮਲਾ ਕੌਮੀ ਜੱਥੇਦਾਰਾਂ ਦੇ ਧਿਆਨ ਹਿੱਤ ਲਿਆਉਣ ਤੋਂ ਇਲਾਵਾ ਹਮਖਿਆਲੀ ਮਨੁੱਖੀ ਅਧਿਕਾਰ ਸੰਗਠਨਾਂ ਤੇ ਯੂ.ਐਨ.ਓ. ਤਕ ਵੀ ਪਹੁੰਚਾਇਆ ਜਾਵੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement