ਭਾਰਤ ਨੇ ਬਿ੍ਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ 7 ਜਨਵਰੀ ਤਕ ਰੋਕ ਵਧਾਈ
Published : Dec 31, 2020, 12:00 am IST
Updated : Dec 31, 2020, 12:00 am IST
SHARE ARTICLE
image
image

ਭਾਰਤ ਨੇ ਬਿ੍ਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ 7 ਜਨਵਰੀ ਤਕ ਰੋਕ ਵਧਾਈ

ਨਵੀਂ ਦਿੱਲੀ, 30 ਦਸੰਬਰ: ਭਾਰਤ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਫੈਲਣ ਤੋਂ ਰੋਕਣ ਲਈ ਬਿ੍ਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ 7 ਜਨਵਰੀ ਤਕ ਰੋਕ ਲਗਾ ਦਿਤੀ ਹੈ | ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦੀ ਜਾਣਕਾਰੀ ਦਿਤੀ ਹੈ | ਜ਼ਿਕਰਯੋਗ ਹੈ ਕਿ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਹਫ਼ਤੇ ਭਾਰਤ ਤੇ ਬਿ੍ਟੇਨ ਵਿਚਕਾਰ 23 ਤੋਂ 31 ਦਸੰਬਰ ਤਕ ਉਡਾਣਾਂ 'ਤੇ ਰੋਕ ਲਾ ਦਿਤੀ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ 7 ਜਨਵਰੀ 2021 ਤਕ ਵਧਾ ਦਿਤਾ ਹੈ | ਭਾਰਤ 'ਚ ਬਿ੍ਟੇਨ ਤੋਂ ਆਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਹੁਣ ਤਕ 20 ਮਾਮਲੇ ਸਾਹਮਣੇ ਆ ਚੁਕੇ ਹਨ | 
ਮੰਗਲਵਾਰ ਨੂੰ ਬਿ੍ਟੇਨ 'ਚ ਮਿਲੇ ਕੋਰੋਨਾ ਵਾਇਰਸ ਦੇ ਜ਼ਿਆਦਾ ਖ਼ਤਰਨਾਕ ਰੂਪ ਨੇ ਭਾਰਤ 'ਚ ਵੀ ਦਸਤਕ ਦਿਤੀ ਸੀ | ਸਰਕਾਰ ਨੰ ਮੰਗਲਵਾਰ ਨੂੰ ਦਸਿਆ ਸੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਿ੍ਟੇਨ ਤੋਂ ਆਏ ਛੇ ਲੋਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪੀਤੜ ਮਿਲੇ ਹਨ | ਇਸ ਤੋਂ ਬਾਅਦ ਹੁਣ ਤਕ ਕੁਲ 20 ਲੋਕਾਂ 'ਚ ਕੋਰੋਨਾ ਦੀ ਨਵੀਂ ਸਟ੍ਰੇਨ ਪਾਈ ਜਾ ਚੁਕੀ ਹੈ |
ਸਰਕਾਰ ਨੇ ਦਿਤੇ ਸਨ ਸੰਕੇਤ: ਇਸ ਤੋਂ ਪਹਿਲਾਂ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਪ੍ਰਸਾਰ ਦੀ ਰੋਕਥਾਮ ਲਈ ਬਿ੍ਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ | ਪੁਰੀ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਭਾਰਤ-ਬਿ੍ਟੇਨ ਵਿਚਕਾਰ ਹਵਾਈ ਸੇਵਾਵਾਂ 'ਤੇ ਕੁਝ ਹੋਰ ਦਿਨ ਰੋਕ ਵਧਣ ਦੇ ਆਸਾਰ ਹਨ | ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਬਿ੍ਟੇਨ ਤੋਂ ਭਾਰਤ ਆਏ 6 ਲੋਕ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤਾੋ ਪੀੜਤ ਮਿਲੇ ਹਨ | ਕੋਰੋਨਾ ਵਾਇਰਸ ਦੇ ਇਸ ਨਵੇਂ ਬਿ੍ਟਿਸ਼ ਸਟ੍ਰੇਨ ਤੋਂ ਸੰਕ੍ਰਮਿਤ ਹੋਣ ਦੇ ਮਾਮਲੇ ਡੈਨਮਾimageimageਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ ਤੇ ਹੋਰ ਕਈ ਦੇਸ਼ਾਂ 'ਚ ਰੀਪੋਰਟ ਹੋ ਚੁਕੇ ਹਨ |  (ਏਜੰਸੀ)


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement