''ਸੰਘੀ ਢਾਂਚੇ ਬਾਰੇ '900 ਚੂਹੇ ਖਾ ਕੇ ਹੱਜ ਨੂੰ ਚੱਲੀ ਬਿੱਲੀ' ਵਰਗੀਆਂ ਗੱਲਾਂ ਨਾ ਕਰਨ ਬਾਦਲ''
Published : Oct 31, 2020, 4:04 pm IST
Updated : Oct 31, 2020, 4:04 pm IST
SHARE ARTICLE
Harpal Singh Cheema and Sukhbir Badal
Harpal Singh Cheema and Sukhbir Badal

-ਬਾਦਲ ਦਲ ਵੱਲੋਂ ਸੰਘੀ ਢਾਂਚੇ 'ਤੇ ਅੰਤਰ ਪਾਰਟੀ ਸੰਮੇਲਨ ਕਰਾਉਣ ਦੇ ਮੁੱਦੇ 'ਤੇ 'ਆਪ' ਦਾ ਤੰਜ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਵੱਲੋਂ ਕੇਂਦਰ ਦੁਆਰਾ 'ਰਾਜਾਂ ਦੀਆਂ ਸ਼ਕਤੀਆਂ ਅਤੇ ਅਧਿਕਾਰਾਂ ਖੋਹੇ ਜਾਣ' ਦੇ ਹਵਾਲੇ ਨਾਲ ਸੰਘੀ ਢਾਂਚੇ ਉੱਤੇ ਅੰਤਰ ਪਾਰਟੀ ਸੰਮੇਲਨ ਕਰਾਏ ਜਾਣ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਵਾਜਪਾਈ ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ 'ਚ ਸ਼ਰੀਕ ਰਹੇ ਬਾਦਲ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਬਾਰੇ ਗੱਲ ਕਰਨ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ।

Harpal Singh CheemaHarpal Singh Cheema

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਸੁਖਬੀਰ ਸਿੰਘ ਬਾਦਲ ਅਤੇ ਫਿਰ ਮੋਦੀ ਸਰਕਾਰ 'ਚ ਹਰਸਿਮਰਤ ਕੌਰ ਬਾਦਲ ਦੀ ਕੁਰਸੀ (ਮੰਤਰੀ ਅਹੁਦੇ) ਲਈ ਭਾਜਪਾ ਨਾਲ ਰਲ ਕੇ ਸੰਘੀ ਢਾਂਚੇ ਦੀ ਸੰਘੀ ਘੁੱਟਦੇ ਰਹੇ ਹਨ।

Sukhbir Badal, Narendra Modi Sukhbir Badal, Narendra Modi

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਘੀ ਢਾਂਚੇ, ਪੰਥ ਅਤੇ ਪੰਜਾਬ ਲਈ ਅਸੂਲਾਂ-ਸਿਧਾਂਤਾਂ ਦੀ ਲੜਾਈ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਲ ਨੂੰ ਬਾਦਲਾਂ ਦੇ ਟੱਬਰ ਨੇ ਬਹੁਤ ਪਹਿਲਾਂ ਭੋਗ ਪਾ ਦਿੱਤਾ ਸੀ, ਅੱਜ ਬਾਦਲ ਐਂਡ ਕੰਪਨੀ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਸਵਾਰਥਾਂ 'ਤੇ ਕੇਂਦਰਿਤ ਹੈ।

Sukhbir Badal Sukhbir Badal

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਜਦ-ਜਦ ਵੀ ਸੂਬਾ ਜਾਂ ਕੇਂਦਰ ਦੀ ਸੱਤਾ 'ਚ ਰਹੇ ਹਨ, ਉਦੋਂ ਇਨ੍ਹਾਂ (ਬਾਦਲਾਂ) ਨੂੰ ਸੰਘੀ ਢਾਂਚੇ ਤਹਿਤ ਪੰਜਾਬ ਦੇ ਅਧਿਕਾਰ, ਪੰਥ, ਪੰਜਾਬ ਦੇ ਪਾਣੀ ਅਤੇ ਪੰਜਾਬੀਅਤ ਕਿਉਂ ਨਹੀਂ ਯਾਦ ਆਈ। ਇਸ ਲਈ ਅੱਜ ਸੱਤਾ 'ਚ ਬਾਹਰ ਹੋ ਕੇ ਇਹ ਸੰਘੀ ਢਾਂਚੇ ਦੀ ਗੱਲ ਵੀ ਕਰਨ ਦਾ ਹੱਕ ਨਹੀਂ ਰੱਖਦੇ।

ਚੀਮਾ ਨੇ ਕਿਹਾ ਕਿ ਇਸ ਤਰਾਂ ਦੀਆਂ ਗੱਲਾਂ ਬਾਦਲ ਪੰਜਾਬ ਜਾਂ ਪੰਜਾਬੀਆਂ ਨੂੰ ਬਚਾਉਣ ਲਈ ਨਹੀਂ, ਸਗੋਂ ਕਿਸੇ ਨਾ ਕਿਸੇ ਤਰਾਂ ਬਾਦਲ ਪਰਿਵਾਰ ਦੀ ਹੋਂਦ ਬਚਾਉਣ ਲਈ ਤਰਲੋਮੱਛੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement