ਤਿਉਹਾਰਾਂ ਦੇ ਦਿਨਾਂ ਵਿਚ ਪਿਆਜ ਦੀਆਂ ਕੀਮਤਾਂ ਘਟਣ ਨਾਲ ਜਨਤਾ ਨੂੰ ਮਿਲੇਗੀ ਵੱਡੀ ਰਾਹਤ
Published : Oct 31, 2020, 10:08 pm IST
Updated : Oct 31, 2020, 10:08 pm IST
SHARE ARTICLE
pic
pic

ਪਿਆਜਾਂ ਦੇ 54 ਟਰੱਕ ਭਾਰਤ ਪੁੱਜੇ

ਅੰਮ੍ਰਿਤਸਰ:   ਹੁਣ ਪਿਆਜ ਨਹੀਂ ਕੱਢੇਗਾ ਜਨਤਾ ਦੀਆਂ ਅੱਖਾਂ ਵਿਚੋਂ ਨੀਰ , ਕਿਉਂਕਿ ਕੇਂਦਰ ਸਰਕਾਰ ਨੇ ਇਸਦਾ ਕਰ ਲਿਆ ਹੈ ਪ੍ਰਬੰਧ । ਕੇਂਦਰ ਸਰਕਾਰ ਨੇ ਪਿਆਜ ਦੀਆਂ ਵੱਧਦੀਆਂ ਕੀਮਤਾਂ ਕਾਬੂ ਵਿਚ ਰੱਖਣ ਲਈ ਸ਼ਨਿੱਚਰਵਾਰ ਨੂੰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਪਿਆਜ ਦੇ 54 ਟਰੱਕ ਭਾਰਤ ਪੁੱਜੇ। ਜਿਸ ਨਾਲ ਜਨਤਾ ਨੂੰ ਕੁਝ ਰਾਹਤ ਮਿਲਦੀ ਨਜਰ ਆ ਰਹੀ ਹੈ । ਤਿਉਹਾਰਾਂ ਦੇ ਦਿਨਾਂ ਵਿਚ ਪਿਆਜ ਦੀਆਂ ਕੀਮਤਾਂ ਦਾ ਘਟਣਾ ਜਨਤਾ ਲਈ ਵੱਡੀ ਰਾਹਤ ਹੈ । ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਵਿਚ 20 ਟਰੱਕਾਂ ਦੀ ਅਨਲੋਡਿੰਗ ਨਾ ਹੋਣ ਕਾਰਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੇ ਉਨ੍ਹਾਂ ਨੂੰ ਵਾਪਸ ਵਾਹਘਾ ਭੇਜ ਦਿੱਤਾ।
 

onionOnion
 

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਵਿਚ ਆਵਾਜਾਈ ਦੇ ਇੰਤਜ਼ਾਮ ਠੱਪ ਹੋਣ ਕਾਰਨ ਦਿੱਲੀ ਦੇ ਇਕ ਅਤੇ ਅੰਮ੍ਰਿਤਸਰ ਦੇ ਦੋ ਵਪਾਰੀਆਂ ਨੇ ਅਨਲੋਡਿੰਗ ਕਰਵਾਉਣ ਵਿਚ ਅਸਮਰੱਥਾ ਜ਼ਾਹਰ ਕੀਤੀ ਸੀ। ਵਪਾਰੀਆਂ ਨੇ ਇਨ੍ਹਾਂ 20 ਟਰੱਕਾਂ ਨੂੰ 2 ਨਵੰਬਰ ਮਗਰੋਂ ਮੰਗਾਉਣ ਲਈ ਲਿਖਿਆ ਹੈ। ਪਿਆਜਾਂ ਤੋਂ ਇਲਾਵਾ ਡ੍ਰਾਈਫਰੂਟ ਦੇ 20, ਮੁਲੱਠੀ ਦੇ ਚਾਰ ਤੇ ਜੜੀਆਂ ਬੂਟੀਆਂ ਦਾ ਇਕ ਟਰੱਕ ਭਾਰਤ ਅੱਪੜਿਆ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement