ਹਰਿਆਣਾ ਵਿਚ ਕਿਸਾਨਾਂ 'ਤੇ ਲਾਠੀਚਾਰਜ 'ਦੂਜੇ ਜਲਿਆਂਵਾਲਾ ਬਾਗ਼ ਕਾਂਡ' ਵਰਗਾ : ਸ਼ਿਵ ਸੈਨਾ
Published : Aug 31, 2021, 12:42 am IST
Updated : Aug 31, 2021, 12:42 am IST
SHARE ARTICLE
image
image

ਹਰਿਆਣਾ ਵਿਚ ਕਿਸਾਨਾਂ 'ਤੇ ਲਾਠੀਚਾਰਜ 'ਦੂਜੇ ਜਲਿਆਂਵਾਲਾ ਬਾਗ਼ ਕਾਂਡ' ਵਰਗਾ : ਸ਼ਿਵ ਸੈਨਾ


ਕੇਂਦਰ ਵਲੋਂ ਬੀਜੇ ਜਾ ਰਹੇ ਬੇਰਹਿਮੀ ਦੇ ਬੀਜ ਖੱਟੇ ਫਲ ਹੀ ਦੇਣਗੇ

ਮੁੰਬਈ, 30 ਅਗੱਸਤ : ਸ਼ਿਵ ਸੈਨਾ ਨੇ ਹਰਿਆਣਾ ਦੇ ਕਰਨਾਲ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ  'ਦੂਜਾ ਜਲਿਆਂਵਾਲਾ ਬਾਗ਼' ਕਾਂਡ ਕਰਾਰ ਦਿਤਾ ਤੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ  ਹੁਣ ਸੱਤਾ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ | ਸ਼ਿਵ ਸੈਨਾ ਨੇ ਅਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮਿ੍ਤਸਰ 'ਚ ਸੁੰਦਰੀਕਰਨ ਕੀਤੇ ਗਏ ਜਲਿਆਂਵਾਲਾ ਬਾਗ਼ ਕੰਪਲੈਕਸ ਦਾ ਉਦਘਾਟਨ ਕਰ ਰਹੇ ਸਨ, ਤਾਂ ਹਰਿਆਣਾ ਵਿਚ ਦੂਜਾ ਜਲਿਆਂਵਾਲਾ ਬਾਗ਼ ਕਾਂਡ ਹੋ ਰਿਹਾ ਸੀ | ਸੰਪਾਦਕੀ ਵਿਚ ਕਿਹਾ ਗਿਆ ਕਿ ਸਰਕਾਰ ਵਲੋਂ ਬੀਜੇ ਜਾ ਰਹੇ ਬੇਰਹਿਮੀ ਦੇ ਬੀਜ ਖੱਟੇ ਫੱਲ ਹੀ ਦੇਣਗੇ | ਇਹ ਪੱਕਾ ਹੈ ਕਿ ਖੱਟੜ ਦੀ ਸਰਕਾਰ ਨੂੰ  ਸੱਤਾ 'ਚ ਬਣੇ ਰਹਿਣ ਦਾ ਹੁਣ ਕੋਈ ਅਧਿਕਾਰ ਨਹੀਂ ਹੈ |

ਜ਼ਿਕਰਯੋਗ ਹੈ ਕਿ ਭਾਜਪਾ ਦੀ ਇਕ ਬੈਠਕ ਦੇ ਵਿਰੋਧ ਵਿਚ ਕਰਨਾਲ ਵਲ ਜਾਂਦੇ ਹੋਏ, ਨੈਸ਼ਨਲ ਹਾਈਵੇਅ 'ਤੇ ਆਵਾਜਾਈ ਠੱਪ ਕਰਨ ਵਾਲੇ ਕਿਸਾਨਾਂ 'ਤੇ ਸਨਿਚਰਵਾਰ ਨੂੰ  ਪੁਲਿਸ ਨੇ ਲਾਠੀਚਾਰਜ ਕੀਤਾ ਸੀ, ਜਿਸ 'ਚ ਕਈ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ |
  ਹਰਿਆਣਾ ਵਿਚ ਕਿਸਾਨਾਂ 'ਤੇ ਡਾਗਾਂ ਮਾਰੀਆਂ ਗਈਆਂ ਕਿਉਂਕਿ ਉਹ ਮੁੱਖ ਮੰਤਰੀ ਖੱਟੜ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ | ਖੱਟੜ ਸਰਕਾਰ ਦੀ ਕਿਸਾਨਾਂ ਵਿਰੁਧ ਕੀਤੀ ਗਈ ਕਾਰਵਾਈ 'ਤੇ ਆਲੋਚਕ ਚੁੱਪ ਕਿਉਂ ਹਨ? ਸੰਪਾਦਕੀ 'ਚ ਕਿਹਾ ਗਿਆ ਕਿ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ  ਵਾਪਸ ਲੈਣ, ਖੇਤੀ ਦੇ ਨਿਜੀਕਰਨ ਨੂੰ  ਰੋਕਣ, ਐਮ.ਐਸ.ਪੀ. ਕਾਨੂੰਨ ਦੀ ਵਾਪਸੀ ਨੂੰ  ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਨੇ ਹੁਣ ਤਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ | ਸਰਕਾਰ ਦਾ ਦਿਲ ਪੱਥਰ ਹੈ, ਸਰਕਾਰ ਨੂੰ  'ਜਨ ਆਸ਼ੀਰਵਾਦ' ਚਾਹੀਦਾ ਹੈ | ਕੀ ਕਿਸਾਨਾਂ ਦੇ ਸਿਰ 'ਤੇ ਡਾਗਾਂ ਵਰ੍ਹਾ ਕੇ, ਲਹੂ-ਲੁਹਾਨ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਮਿਲੇਗਾ? 
ਯਾਦ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਨਿਚਰਵਾਰ ਨੂੰ  ਸੁੰਦਰੀਕਰਨ ਕੀਤੇ ਗਏ ਜਲਿਆਂਵਾਲਾ ਬਾਗ਼ ਕੰਪਲੈਕਸ ਦਾ ਆਨਲਾਈਨ ਉਦਘਾਟਨ ਕੀਤਾ ਸੀ | ਪੰਜਾਬ ਦੇ ਅੰਮਿ੍ਤਸਰ ਦੇ ਜਲਿਆਂਵਾਲਾ ਬਾਗ਼ ਵਿਚ 13 ਅਪ੍ਰੈਲ 1919 ਨੂੰ  ਸ਼ਾਤੀਪੂਰਨ ਇਕੱਠੇ ਹੋਏ ਲੋਕਾਂ ਦੇ ਇਕ ਵੱਡੇ ਇਕੱਠ 'ਤੇ ਬਿ੍ਟਿਸ਼ ਫ਼ੌਜ ਨੇ ਅੰਨੇ੍ਹਵਾਹ ਗੋਲੀਆਂ ਵਰ੍ਹਾਈਆਂ ਸਨ, ਜਿਸ 'ਚ 1000 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ | (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement