ਕਿਸਾਨ ਮਹਾਂਪੰਚਾਇਤ : ਕਿਸਾਨਾਂ ਦਾ ਸਰਕਾਰ ਨੂੰ 6 ਸਤੰਬਰ ਤਕ ਦਾ ਅਲਟੀਮੇਟਮ
Published : Aug 31, 2021, 12:18 am IST
Updated : Aug 31, 2021, 12:18 am IST
SHARE ARTICLE
image
image

ਕਿਸਾਨ ਮਹਾਂਪੰਚਾਇਤ : ਕਿਸਾਨਾਂ ਦਾ ਸਰਕਾਰ ਨੂੰ 6 ਸਤੰਬਰ ਤਕ ਦਾ ਅਲਟੀਮੇਟਮ

ਲਾਠੀਚਾਰਜ ’ਚ ਜਾਨ ਗਵਾਉਣ ਵਾਲੇ ਕਿਸਾਨ ਨੂੰ ਮਿਲੇ ਨੌਕਰੀ ਤੇ 25 ਲੱਖ ਮੁਆਵਜ਼ਾ

ਕਰਨਾਲ, 30 ਅਗੱਸਤ : ਹਰਿਆਣਾ ਦੇ ਕਰਨਾਲ ’ਚ ਮਹਾਪੰਚਾਇਤ ’ਚ ਕਿਸਾਨ ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿਤਾ ਹੈ। ਕਿਸਾਨ ਆਗੂਆਂ ਨੇ ਤਿੰਨ ਮੰਗਾਂ ਰਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਤੋਂ ਬਾਅਦ ਮਿ੍ਰਤਕ ਕਿਸਾਨ ਦੇ ਪ੍ਰਵਾਰ ਨੂੰ 25 ਲੱਖ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਤੀ ਜਾਵੇ, ਨਾਲ ਹੀ ਜੋ ਕਿਸਾਨ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਦਾ ਮੁਆਵਜ਼ਾ ਮਿਲੇ। ਲਾਠੀਚਾਰਜ ਲਈ ਦੋਸ਼ੀ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਕਿਸਾਨ ਆਗੂਆਂ ਨੇ ਸਰਕਾਰ ਨੂੰ 6 ਸਤੰਬਰ ਤਕ ਦਾ ਅਲਟੀਮੇਟਮ ਦਿਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਤੰਬਰ ਨੂੰ ਕਰਨਾਲ ’ਚ ਮਹਾਪੰਚਾਇਤ ਬੁਲਾਉਣਗੇ। 
ਕਿਸਾਨਾਂ ’ਤੇ ਪੁਲਿਸ ਦੇ ਲਾਠੀਚਾਰਜ ਨੂੰ ਲੈ ਕੇ ਘਰੌਂਡਾ ਅਨਾਜ ਮੰਡੀ ’ਚ ਹਜ਼ਾਰਾਂ ਕਿਸਾਨ ਜੁਟੇ। ਇਸ ਦੌਰਾਨ 23 ਕਿਸਾਨ ਆਗੂਆਂ ਨੇ ਭਾਸ਼ਣ ਦੌਰਾਨ ਅਪਣੀ-ਅਪਣੀ ਰਾਏ ਪੇਸ਼ ਕੀਤੀ। ਇਨ੍ਹਾਂ ਨੇ ਸਾਂਝੇ ਰੂਪ ਨਾਲ ਮੰਗ ਕੀਤੀ ਕਿ ਐਸ.ਡੀ.ਐਮ. ਨੂੰ ਬਰਖ਼ਾਸਤ ਕਰ ਕੇ ਉਸ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਨਾਲ ਹੀ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਿਸਾਨਾਂ ਤੋਂ ਮਾਫ਼ੀ ਮੰਗਣ।      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement