ਕੱਚੀ ਕੰਧ ਡਿੱਗਣ ਨਾਲ ਮਲਬੇ ਵਿਚ ਦਬੀਆਂ ਤਿੰਨ ਭੈਣਾਂ ਦੀ ਮੌਤ
Published : Aug 31, 2020, 1:58 am IST
Updated : Aug 31, 2020, 1:58 am IST
SHARE ARTICLE
image
image

ਕੱਚੀ ਕੰਧ ਡਿੱਗਣ ਨਾਲ ਮਲਬੇ ਵਿਚ ਦਬੀਆਂ ਤਿੰਨ ਭੈਣਾਂ ਦੀ ਮੌਤ

ਕੰਧ ਓਹਲੇ ਬੈਠ ਕੇ ਬਿਸਕੁਟ ਖਾ ਰਹੀਆਂ ਸਨ ਤਿੰਨੇ ਬੱਚੀਆਂ
 

ਬਾਂਦਾ, 30 ਅਗੱਸਤ : ਯੂਪੀ ਦੇ ਚਿਤਰਕੁਟ ਜ਼ਿਲ੍ਹੇ ਦੇ ਰੈਪੁਰਾ ਇਲਾਕੇ ਵਿਚ ਸਨਿਚਰਵਾਰ ਦੇਰ ਰਾਤ ਮੀਂਹ ਕਾਰਨ ਡਿੱਗੀ ਕੱਚੀ ਕੰਧ ਦੇ ਮਲਬੇ ਵਿਚ ਦਬਣ ਨਾਲ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ।
 ਅਧਿਕਾਰੀਆਂ ਨੇ ਦਸਿਆ ਕਿ ਕਪੂਰੀ ਪਿੰਡ ਵਿਚ ਸਨਿਚਰਵਾਰ ਦੇਰ ਸ਼ਾਮ ਮੀਂਹ ਕਾਰਨ ਮਜ਼ਦੂਰ ਅਸ਼ੋਕ ਵਰਮਾ ਦੇ ਮਕਾਨ ਦੀ ਪੁਰਾਣੀ ਕੱਚੀ ਕੰਧ ਡਿੱਗ ਗਈ ਜਿਸ ਕਾਰਨ ਮਲਬੇ ਵਿਚ ਉਸ ਦੀਆਂ ਤਿੰਨ ਬੇਟੀਆਂ-12 ਸਾਲਾ ਰੀਤੂ, ਨੌਂ ਸਾਲਾ ਸ਼ਿਵਦੇਵੀ ਅਤੇ ਪੰਜ ਸਾਲਾ ਪੂਜਾ ਦੀ ਮੌਤ ਹੋ ਗਈ। ਪਿੰਡ ਵਾਲਿਆਂ ਨੇ ਫੁਰਤੀ ਵਿਖਾਉਂਦਿਆਂ ਮਲਬਾ ਹਟਾਇਆ ਅਤੇ ਤਿੰਨਾਂ ਬੱਚੀਆਂ ਨੂੰ ਬਾਹਰ ਕਢਿਆ ਪਰ ਤਦ ਤਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤਿੰਨ ਭੈਣਾਂ ਦੁਕਾਨ ਤੋਂ ਨਮਕੀਨ ਅਤੇ ਬਿਸਕੁਟ ਖ਼ਰੀਦ ਕੇ ਕੱਚੀ ਕੰਧ ਓਹਲੇ ਬੈਠ ਕੇ ਖਾ ਰਹੀਆਂ ਸਨ। ਐਸਡੀਐਮ ਨੇ ਦਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਅਪਣੇimageimage ਕਬਜ਼ੇ ਵਿਚ ਲੈ ਲਿਆ ਹੈ। ਪੀੜਤ ਪਰਵਾਰ ਨੂੰ ਸਰਕਾਰੀ ਆਰਥਕ ਮਦਦ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement