ਸਤਨਾਮ ਖੱਟੜਾ ਦੇ ਘਰ ਕੰਮ ਕਰਨ ਵਾਲੀ ਇਸ ਮਹਿਲਾ ਨੇ ਦੱਸਿਆ ਖੱਟੜਾ ਦੀ ਮੌਤ ਦਾ ਸੱਚ, ਦੇਖੋ ਵੀਡੀਓ
Published : Aug 31, 2020, 3:07 pm IST
Updated : Aug 31, 2020, 3:07 pm IST
SHARE ARTICLE
satnam khattra
satnam khattra

ਇਹ ਨੌਜਵਾਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਨੇਕ ਦਿਲ ਦਾ ਸੀ

ਚੰਡੀਗੜ੍ਹ - ਬੀਤੇ ਦਿਨੀਂ ਪੰਜਾਬ ਦਾ ਇੱਕ ਸ਼ਾਨਦਾਰ ਬਾਡੀ ਬਿਲਡਰ ਅਤੇ ਯੂਥ ਨੂੰ ਜਿੰਮ ਲਈ ਉਤਸ਼ਾਹਿਤ ਕਰਨ ਵਾਲਾ ਸਤਨਾਮ ਖੱਟੜਾ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ। ਸਤਨਾਮ ਦੀ ਮੌਤ ਤੋਂ ਬਾਅਦ ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ । ਨਸ਼ੇ ਦੀ ਦਲ ਦਲ ਚੋਂ ਨਿਕਲ ਕੇ ਇਸ ਨੌਜਵਾਨ ਨੇ ਇੰਨਾ ਸੋਹਣਾ ਸਰੀਰ ਬਣਾਇਆ ਸੀ।

Satnam khattra Satnam khattra

ਉਹਨਾਂ ਦੀ ਮੌਤ ਦੌਰਾਨ ਸਪੋਕਸਮੈਨ ਟੀਵੀ ਨੇ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਆਂਢ-ਗੁਆਂਢ ਨਾਲ ਗੱਲ ਬਾਤ ਕੀਤੀ। ਗੱਲਬਾਤ ਦੌਰਾਨ ਸਤਨਾਮ ਖੱਟੜਾ ਦੇ ਇਕ ਗੁਆਂਢੀ ਦਾ ਕਹਿਣਾ ਹੈ ਕਿ ਇਹ ਨੌਜਵਾਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਨੇਕ ਦਿਲ ਦਾ ਸੀ। ਉਹਨਾਂ ਦਾ ਕਹਿਣਾ ਹੈ ਕਿ 29 ਅਗਸਤ ਸਵੇਰੇ 4 ਵਜੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

File Photo File Photo

ਸਤਨਾਮ ਖੱਟੜਾ ਦੇ ਘਰ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ ਕਿ ਅਜਿਹਾ ਪੁੱਤ ਰੱਬ ਸਭਨਾ ਨੂੰ ਦੇਵੇ ਕਿਉਂਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀ ਹਰ ਇਕ ਦੀ ਮਦਦ ਕਰਦਾ ਸੀ। ਔਰਤ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਬਿਮਾਰ ਹੁੰਦਾ ਸੀ ਤਾਂ ਉਹ ਖੁਦ ਆਪ ਡਾਕਟਰ ਕੋਲ ਲੈ ਕੇ ਜਾਂਦਾ ਸੀ। ਔਰਤ ਨੇ ਕਿਹਾ ਕਿ ਸਤਨਾਮ ਖੱਟੜਾ ਅੱਜ ਤੱਕ ਕਿਸੇ ਨਾਲ ਬੇਵਜਾਹ ਨਹੀਂ ਲੜਿਆ ਸਗੋਂ ਸਭ ਨੂੰ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦਾ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement