ਪੰਜਾਬ ਵਿਚ ਕੋਰੋਨਾ ਨਾਲ 10 ਹੋਰ ਮੌਤਾਂ ਤੇ 500 ਤੋਂ ਵੱਧ ਪਾਜ਼ੇਟਿਵ ਮਾਮਲੇ
Published : Jul 31, 2020, 9:45 am IST
Updated : Jul 31, 2020, 9:45 am IST
SHARE ARTICLE
corona
corona

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੇ ਸਮੇਂ ਦੌਰਾਨ 10 ਹੋਰ ਮੌਤਾਂ ਹੋ ਗਈਆਂ ਹਨ।

ਚੰਡੀਗੜ੍ਹ, 30 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੇ ਸਮੇਂ ਦੌਰਾਨ 10 ਹੋਰ ਮੌਤਾਂ ਹੋ ਗਈਆਂ ਹਨ। 500 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਮੌਤਾਂ ਦੀ ਗਿਣਤੀ ਜਿਥੇ ਹੁਣ 373 ਤਕ ਪਹੁੰਚ ਗਈ ਹੇ, ਉਥੇ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 15450 ਤੋਂ ਪਾਰ ਹੋ ਚੁਕਾ ਹੈ। 10509 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ। ਇਸ ਸਮੇਂ ਇਲਾਜ ਅਧੀਨ 4577 ਮਰੀਜ਼ਾਂ ਵਿਚੋਂ 153 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 135 ਆਕਸੀਜਨ ਅਤੇ 18 ਵੈਂਟੀਲੇਟਰ ਉਪਰ ਹਨ।

ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਸੱਭ ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆ ਰਹੇ ਹਨ। ਅੱਜ ਵੀ 143 ਮਾਮਲੇ ਆਏ ਹਨ। ਜਲੰਧਰ ਵਿਚ 67 ਤੇ ਅੰਮ੍ਰਿਤਸਰ ਵਿਚ 69 ਮਾਮਲੇ ਆਏ। ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੋਰੋਨਾ ਧਮਾਕਾ ਹੋਇਆ ਜਿਥੇ 73 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਹੋਈਆਂ ਮੌਤਾਂ ਵਿਚੋਂ 4 ਮਾਮਲੇ ਜ਼ਿਲ੍ਹਾ ਲੁਧਿਆਣਾ, 3 ਜਲੰਧਰ ਅਤੇ 1-1 ਅੰਮ੍ਰਿਤਸਰ, ਪਟਿਆਲਾ ਤੇ ਹੁਸ਼ਿਆਰਪੁਰ ਨਾਲ ਸਬੰਧਤ ਹੈ। ਕੁਲ ਪਾਜ਼ੇਟਿਵ ਅੰਕੜੇ 'ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਜ਼ਿਲ੍ਹੇ ਵਿਚ 3000 ਮਾਮਲਿਆਂ ਦੇ ਨੇੜੇ ਗਿਣਤੀ ਪਹੁੰਚ ਚੁਕੀ ਹੈ। ਜਲੰਧਰ 2225 ਤੇ ਅੰਮ੍ਰਿਤਸਰ ਇਹ ਅੰਕੜਾ 1799 ਹੈ। ਮੌਤਾਂ ਵਿਚ ਵੀ ਪਾਜ਼ੇਟਿਵ ਅੰਕੜਿਆਂ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਸੱਭ ਤੋਂ ਉਪਰ ਆ ਚੁਕਾ ਹੈ। ਇਥੇ ਹੁਣ ਤਕ 83 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿਚ 76 ਤੇ ਜਲੰਧਰ ਵਿਚ 52 ਮੌਤਾਂ ਹੋਈਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement