ਕਰਫਿਊ ਬਣਿਆ ਕਿਸਾਨਾਂ ਦੀ ਚਿੰਤਾ ਦਾ ਵਿਸ਼ਾ, ਕਣਕ ਵੱਢਣ ਤੋਂ ਬਾਅਦ ਸਾਂਭਣ ਦੀ ਚੁਨੌਤੀ
Published : Mar 31, 2020, 12:26 pm IST
Updated : Mar 31, 2020, 12:27 pm IST
SHARE ARTICLE
file photo
file photo

ਪੰਜਾਬ 'ਚ ਲੱਗੇ ਕਰਫਿਊ ਕਾਰਨ ਕਣਕ ਦੀ ਵਢਾਈ ਤੋਂ ਬਾਅਦ ਇਸਦੀ ਖਰੀਦ  ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ।

ਚੰਡੀਗੜ੍ਹ:ਪੰਜਾਬ 'ਚ ਲੱਗੇ ਕਰਫਿਊ ਕਾਰਨ ਕਣਕ ਦੀ ਵਢਾਈ ਤੋਂ ਬਾਅਦ ਇਸਦੀ ਖਰੀਦ  ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ। ਕੋਰੋਨਾ ਵਾਇਰ, 'ਤੇ ਕਾਬੂ ਪਾਉਣ ਲਈ ਪੂਰੇ ਰਾਜ 'ਚ 15 ਅਪ੍ਰੈਲ ਤੱਕ ਕਰਫਿਊ  ਦਾ ਐਲਾਨ  ਕੀਤਾ ਗਿਆ ਹੈ। ਕਣਕ ਦੀ ਖਰੀਦ ਨੂੰ ਲੈ ਕੇ ਸਰਕਾਰ ਦੁਆਰਾ ਕੋਈ ਨਿਰਦੇਸ਼ ਨਾ ਆਉਣ ਕਰਕੇ ਕਿਸਾਨ ਚਿੰਤਾ ਵਿਚ ਹਨ।

photophoto

ਉੱਥੇ ਹੀ ਇਸਦੇ ਵਿਚ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਿਸਾਨਾਂ ਨੂੰ ਕੋਰੋਨਾਵਾਇਰਸ ਦਾ ਡਰ ਖਤਮ ਹੋਣ ਤੱਕ ਕਣਕ ਨੂੰ ਆਪਣੇ ਘਰ ਰੱਖਣਾ ਪਵੇਗਾ। ਪਰ ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨਾਂ ਲਈ ਇਹ ਮੁਸ਼ਕਿਲ ਹੋ ਜਾਵੇਗਾ। ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 15 ਦਿਨਾਂ ਲਈ ਟਾਲ ਦਿੱਤੀ ਹੈ।

photophoto

ਇਸ ਤੋਂ ਪਹਿਲਾਂ ਪਹਿਲੀ ਅਪ੍ਰੈਲ ਤੋਂ ਸੂਬੇ ਵਿਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਂਦਾ ਸੀ, ਪਰ ਇਸ ਬਾਰੇ ਇਹ ਸਰਕਾਰ ਵੱਲੋਂ 15 ਦਿਨ ਅੱਗੇ ਪਾ ਦਿੱਤਾ ਹੈ। ਸਰਕਾਰ ਵੱਲੋਂ ਖਰੀਦਣ ਦੀ ਤਰੀਕ ਤਾਂ ਨਿਸ਼ਚਿਤ ਕਰ ਦਿੱਤੀ ਹੈ, ਪਰ ਖਰੀਦਣ ਦੀ ਪ੍ਰਕਿਰਿਆ ਬਾਰੇ ਹਲੇ ਤੱਕ ਕੋਈ ਨਿਰਦੇਸ਼ ਨਹੀਂ।

ਖਾਦ ਅਤੇ ਆਪੂਰਤੀ ਵਿਭਾਗ ਵਿਚ ਇਸ ਨੂੰ ਲੈ ਕੇ ਬੈਠਕਾਂ ਹੋ ਰਹੀਆਂ ਹਨ। ਅਧਿਕਾਰੀਆਂ ਦੁਆਰਾ ਆੜਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਇਕਦਮ ਮੰਡੀਆਂ 'ਚ ਕਣਕ ਨਾ ਲਿਆਉਣ ਕਿਉਂਕਿ ਹੁਣ ਕੋਰੋਨਾਵਾਇਰਸ ਦਾ ਖਤਰਾ ਬਣਿਆ ਹੋਇਆ ਹੈ।

ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਸਾਡੀ ਫਸਲ ਮੰਡੀਆਂ ਵਿਚ ਐਨੀ ਦੇਰ ਨਾਲ ਜਾਵੇਗੀ ਤਾਂ ਉਹ ਕਰਜ਼ਾ ਕਿਵੇਂ ਚੁਕਾਉਣਗੇ ਅਤੇ ਕਿਸਾਨਾਂ ਕੋਲ ਘਰ ਵਿਚ ਕਣਕ ਰੱਖਣ ਨੂੰ ਜਗ੍ਹਾ ਨਹੀਂ। 

ਇਸ ਸਬੰਧ 'ਚ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਸਰਕਾਰ ਇਸ ਦਾ ਹੱਲ ਕਰ ਲਵੇਗੀ ਅਤੇ ਸਾਰੀ ਕਣਕ ਖਰੀਦੀ ਜਾਵੇਗੀ। ਕਿਸਾਨਾਂ ਨਾਲ ਸੰਪਰਕ ਕਰਕੇ ਟੋਕਨ ਮਹੱਈਆ ਕਰਾਏ ਜਾਣਗੇ ਤਾਂ ਕਿ ਉਹ ਇਕੱਠੇ ਮੰਡੀਆਂ ਵਿਚ ਨਾ ਆਉਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement